ਪੰਨਾ:ਨਿਰਮੋਹੀ.pdf/195

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮੯


ਨਿਰਮੋਹੀ

ਪੰਝੀ

ਇਕ ਦਿਨ ਸਿਰਦਰਦ ਹੋਣ ਕਰਕੇ ਪ੍ਰੇਮ ਅਚਾਨਕ ਬੁਖਾਰ ਨਾਲ ਪੈ ਗਿਆ। ਉਸ ਵੇਲੇ ਉਹ ਫੂਲ ਦੇ ਕੋਠੇ ਤੇ ਸੀ ਜਿਸ ਵੇਲੇ ਉਸਨੂੰ ਬੁਖਾਰ ਹੋਇਆ। ਫੂਲ ਦੇ ਕਹਿਣ ਤੇ ਉਹ ਉਥੇ ਉਸ ਮਕਾਨ ਤੇ ਹੀ ਰਹਿ ਪਿਆ। ਤੇ ਆਪਣੀ ਜਗਾ ਜਿੱਨਾ ਚਿਰ ਕਿ ਉਹ ਠੀਕ ਨਹੀਂ ਹੋ ਲੈਂਦਾ ਉਸ ਨੇ ਜੁਗਿੰਦਰ ਨੂੰ ਮਕਾਨ ਤੇ ਭੇਜ ਦਿੱਤਾ। ਅੰਨ੍ਹਾਂ ਕੀ ਚਾਹੈ ਦੋ ਅਖਾਂ! ਉਹ ਤੋਂ ਪਹਿਲੇ ਈ ਚਾਹੁੰਦਾ ਸੀ ਕਿ ਕੋਈ ਬਹਾਨਾ ਮਿਲੇ ਤੇ ਮੈਂ ਜੋਗਿੰਦਰ ਦੀ ਕੋਠੀ ਰਹਿ ਕੇ ਉਸ ਦੀਆਂ ਜੜਾਂ ਖੋਖਲੀਆਂ ਤੋਰਨ ਵਿਚ ਜਲਦੀ ਕਾਮਯਾਬ ਹੋ ਸਕਾਂ।

ਜੁਗਿੰਦਰ ਦੋ ਦਿਨ ਤੋਂ ਪ੍ਰੇਮ ਦੀ ਕੋਠੀ ਵਿਚ ਰਹਿ ਰਿਹਾ ਸੀ। ਅਜ ਉਹ ਫੂਲ ਪਾਸ ਜਾਣ ਦੀ ਸਲਾਹ ਕਰ ਰਿਹਾ ਸੀ, ਕਿ ਡਾਕੀਏ ਨੇ ਪ੍ਰੇਮ ਦੇ ਨਾਂ ਦੀ ਚਿਠੀ ਅੰਦਰ ਸੁਟੀ। ਨੌਕਰ ਨੇ ਚਿਠੀ ਜੁਗਿੰਦਰ ਨੂੰ ਦੇ ਦਿਤੀ ਕਿ ਉਸ ਦੇ ਮਾਲਕ ਪਾਸ ਪੁਚਾ ਦਿਤੀ ਜਾਵੇ।

ਲੇਕਨ ਜੁਗਿੰਦਰ ਚਿਠੀ ਖੋਲਨ ਤੋਂ ਬਿਨਾ ਭਲਾ ਕਿਵੇਂ ਚ ਸਕਦਾ ਸੀ? ਫਿਰ ਲਫਾਫੇ ਤੇ ਉਸ ਨੇ ਮਾਲਾ ਦੇ ਹਥਾਂ? ਲਿਖਾਵਟ ਵੀ ਦੇਖ ਲੀਤੀ ਸੀ। ਉਸ ਨੇ ਖੋਲ ਕੇ ਪੜੀ॥ ਜਿਉਂ ਜਿਉਂ ਉਹ ਚਿਠੀ ਪੜ੍ਹਦਾ ਜਾ ਰਿਹਾ ਸੀ, ਤਿਉਂ ਤਉਂ ਸਦੇ ਚੇਹਰੇ ਦੀ ਰੰਗਤ ਬਦਲਦੀ ਜਾ ਰਹੀ ਸੀ। ਚਿਠੀ ਖਤਮ ਦੇ ਕਰਦੇ ਜੁਗਿੰਦਰ ਜੁਗਿੰਦਰ ਨਾ ਰਿਹਾ | ਮਾਲਾ ਦੀਆਂ