ਪੰਨਾ:ਨਿਰਮੋਹੀ.pdf/196

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੯੦



ਨਿਰਮੋਹੀ

ਲਿਖੀਆਂ ਹੋਈਆਂ ਤਰਲੇ ਭਰੀਆਂ ਦਰਦਨਾਕ ਗੱਲ ਪੜ੍ਹਕੇ ਉਸ ਦਾ ਲੈ ਲੈ ਤੜਫ ਉਠਿਆ। ਹਮੇਸ਼ਾ ਮਾਲਾ ਨੂੰ ਨੀਚਾ ਦਿਖਾਨ ਵਾਲੀਆਂ ਅਖਾਂ ਉਸੇ ਦੀਆਂ ਲਿਖੀਆਂ ਗੱਲਾਂ ਤੇ ਅੱਜ ਅਥਰੂ ਵਹਾਨ ਲਗ ਪਈਆਂ। ਉਹ ਸੋਚਨ ਲਗਾ ਕਿਉਂ ਵਿਚਾਰੀ ਨੂੰ ਇੱਨੀ ਤਕਲੀਫ ਦਿਤੀ? ਕੀ ਆ ਗਿਆ। ਮੇਰੇ ਹੱਥ? ਪ੍ਰੇਮ ਨੂੰ ਫੂਲ ਸੰਭਾਲ ਬੈਠੀ, ਤੇ ਇਸ ਚਿਠੀ ਤੋਂ ਜਾਹਿਰ ਹੋ ਰਿਹਾ ਏ ਕਿ ਮਾਲਾ ਬਿਨਾ ਪ੍ਰੇਮ ਤੋਂ ਉਮਰ ਭਰ ਦੂਸਰੇ ਦੇ ਹਥ ਨਹੀਂ ਆ ਸਕਦੀ। ਉਫ! ਕਿੱਨੀ ਗਲਤੀ ਕੀਤੀ ਹੈ ਮੈਂ! ਇਸ ਪਾਪ ਦਾ ਬਦਲਾ ਕਦੋਂ ਚੁਕਾ ਸਕਾਂਗਾ ਮੈਂ। ਅਛਾ ਜੇ ਮੈਂ ਗਲਤੀ ਕੀਤੀ ਹੈ ਤਾਂ ਮੈਂ ਹੀ ਉਸਨੂੰ ਠੀਕ ਕਰਾਂਗਾ।

ਮਾਲਾ ਬਰਬਾਦ ਹੋ ਰਹੀ ਏ। ਪ੍ਰੇਮ ਫੂਲ ਦੇ ਪੰਜੇ ਵਿਚ ਜਕੜੀਂਦਾ ਜਾ ਰਿਹਾ ਏ। ਤੇ ਮੈਂ ਕੁਝ ਰੁਪਇਆਂ ਦੇ ਲਾਲਚ ਪਿਛੇ ਤੇ ਆਪਣੀ ਬੇਇਜ਼ਤੀ ਦਾ ਬਦਲਾ ਲੈਣ ਖਾਤਰ ਸਭ ਦੇ ਜਿੰਦਗੀ ਨਾਲ ਖੇਲ ਰਿਹਾ ਹਾਂ। ਲਾਨਤ ਹੈ ਮੇਰੇ ਤੇ! ਇਹ ਸੋਚ ਉਹ ਫੂਲ ਦੇ ਮਕਾਨ ਤੇ ਆਨ ਪਹੁੰਚਾ।

ਫੂਲ ਰਸੋਈ ਘਰ ਵਿਚ ਬੈਠੀ ਰੋਟੀ ਦਾ ਆਹਰ ਪਾਹਰ ਕਰ ਰਹੀ ਸੀ। ਉਸਨੂੰ ਦੇਖ ਕੇ ਜੁਗਿੰਦਰ ਬੋਲਿਆ 'ਉਹੋ! ਅਜ ਤੇ ਪੂਰਾ ਗਰਿਸਤੀਆਂ ਦਾ ਘਰ ਬਨਿਆ ਹੋਇਆ ਏ। ਹਾਂ! ਭਾਈ ਕਿਉਂ ਨਾ ਬਣੇ, ਮੋਟੀ ਮੁਰਗੀ ਹਥ ਵਿਚ ਐ।'

ਤੇਰਾ ਕਲੇਜਾ ਕਿਉਂ ਸੜ ਰਿਹਾ ਏ? ਮਾਸਟਰ। ਦਾਤਾ ਦਾਨ ਕਰੇ ਭੰਡਾਰੀ ਦਾ ਪੇਟ ਪਾਟੇ। ਤੈਨੂੰ ਆਪਣੇ ਕੰਮ ਮਤਲਬ ਹੋਣਾ ਚਾਹੀਦਾ ਹੈ। ਜੋ ਸ਼ਰਤਾਂ ਸਾਡੀਆਂ ਸ਼ਰਤਾਂ ਪਕੀਆਂ ਹੋ