ਪੰਨਾ:ਨਿਰਮੋਹੀ.pdf/197

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੯੧


ਨਿਰਮੋਹੀ

ਚੁਕੀਆਂ ਹਨ, ਬਸ ਉਨਾਂ ਤੇ ਫੁਲ ਚੜ੍ਹਾਓ। ਤੇ ਆਪਣਾ ਰਾਹ ਨਾਪੋ। ਮੇਹਰਬਾਨੀ ਕਰਕੇ ਫੇਰ ਐਸੀ ਵੈਸੀ ਗਲ ਨਾ ਕਰਨੀ।

'ਉਹ! ਅਜ ਕਲ ਸਾਡੀਆਂ ਗਲਾਂ ਵੀ ਬੁਰੀਆਂ ਲਗ ਰਹੀਆਂ ਨੇ। ਮੈਂ ਕਿਹਾ, ਜੇ ਵਿਆਹ ਤੋਂ ਪਹਿਲੇ ਇਹ ਮਾਮਲਾ ਹੈ ਤਾਂ ਪਿਛੋਂ ਕੀ ਹੋਵੇਗਾ?'

'ਤੂੰ ਨਹੀਂ ਸਮਝਦਾ, ਜੁਗਿੰਦਰ। ਅਜ ਕਲ ਪ੍ਰੇਮ ਹੈ। ਬੀਮਾਰ, ਇਸ ਲਈ ਜਰਾ ਇਹੋ ਜਹੀਆਂ ਗਲਾਂ ਘਟ ਹੋਣ ਤਾਂ ਚੰਗਾ ਹੈ।

'ਕੀ ਹਾਲ ਹੈ ਪ੍ਰੇਮ ਦਾ?

'ਪਹਿਲੇ ਤੋਂ ਕੁਝ ਆਰਾਮ ਹੈ। ਤੇ ਮਾਸਟਰ, ਤੈਨੂੰ ਇ ਖੁਸ਼ਖਬਰੀ ਸੁਨਾਵਾਂ। ਪ੍ਰੇਮ ਨੂੰ ਮੈਂ ਬਿਲਕੁਲ ਮਨਾ ਲਿਆ ਹੈ। ਅਜ ਤੋਂ ਥੋੜੇ ਦਿਨ ਪਿਛੋਂ, ਮਤਲਬ ਪ੍ਰੇਮ ਦੇ ਰਾਜ਼ੀ ਹੋਨ ਦੇ ਨਾਲ ਹੀ ਮੈਂ ਉਸ ਦੇ ਨਾਲ ਸ਼ਾਦੀ ਕਰ ਰਹੀ ਹਾਂ। ਤੇ ਉਹ ਵੀ ਸ਼ਿਮਲੇ ਜਾ ਕੇ। ਸ਼ਿਮਲੇ ਪ੍ਰੇਮ ਦੇ ਪਿਤਾ ਦੀ ਜੋ ਕੋਠੀ ਹੈ ਨਾ, ਉਹ ਅਜੇ ਖਾਲੀ ਹੈ ਤੇ ਸੀਜਨ ਵੀ ਚਾਲੂ ਹੋਣ ਵਾਲਾ ਏ। ਪ੍ਰੇਮ ਨੇ ਕਿਹਾ ਸੀ, ਇਸ ਤਰਾਂ ਕਰਨ ਨਾਲ ਇਕ ਤਾਂ ਗਰਮੀਆਂ ਨਿਕਲ ਜਾਣਗੀਆਂ ਤੇ ਨਾਲੇ ਸਾਡੀ ਸ਼ਾਦੀ ਵੀ ਚੁਪ ਚਪਾਤੇ ਹੋ ਜਾਵੇਗੀ | ਪਰ ਮੈਨੂੰ ਇਕ ਡਰ ਹੈ, ਜੁਗਿੰਦਰ। ਜੇ ਤੂੰ ਮਦਤ ਕਰੇ ਤਾਂ ਸਭ ਠੀਕ ਹੋ ਸਕਦਾ ਹੈ।

ਉਹ ਕੇਹੜੀ ਚੀਜ ਦੀ ਮਦਦ ਚਾਹੀਦੀ ਹੈ, ਮੇਰੀ ਫੂਲ?'

'ਦੇਖੋ, ਮਾਸਟਰ, ਮੈਂ ਉਹ ਪਹਿਲੇ ਵਾਲੀ ਫੂਲ ਨਹੀਂ ਹਾਂ ਇਸ ਵੇਲੇ ਸ਼ਰੀਫ ਔਰਤ ਦੀ ਜਿੰਦਗੀ ਬਿਤਾ ਰਹੀ ਹਾਂ।