ਪੰਨਾ:ਨਿਰਮੋਹੀ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

२०

ਨਿਰਮੋਹੀ

ਚ...ਨ...ਣ ਮੁਨਾ...ਰੇ ਦਾ... ਕੰ...ਮ ਦੇ .....ਸ...ਕ...ਣ। ਅਛਾ... ਨੰਮ...ਸ਼ਕਾ...ਰ ਹੇ... ਰਾਮ..... ਬ...ਖ ..ਸ਼.. ...ਲੈਣਾ ਬਖ, ਸ਼... ਲੈ... ਣਾ...

ਬਸ ਏਨਾ ਕਹਿ ਬਾਬਾ ਜੀ ਸਦਾ ਦੀ ਨੀਂਦੇ ਸੌਂ ਗਏ। ਅਸੀਂ ਬੜਾ ਅਫਸੋਸ ਕੀਤਾ। ਉਹਨਾਂ ਦੀ ਉਸ ਸੰਦੂਕੜੀ ਵਿਚੋਂ ਕਾਗਜਾਂ ਦਾ ਬੱਝਾ ਹੋਇਆ ਮੂਠਾ ਕਢ ਲੀਤਾ। ਫੇਰ ਉਹਨਾਂ ਦੇ ਚੇਲਿਆਂ ਤੇ ਹੋਰ ਸੰਤਾਂ ਦੇ ਆਉਨ ਤੇ ਰੀਤ ਮੂਜਬ ਦਾ ਸਸਕਾਰ ਕੀਤਾ। ਸ਼ਾਮ ਤਕ ਉਹਨਾਂ ਦੇ ਸਸਕਾਰ ਤੋਂ ਵੇਹਲੇ ਹੋ ਆਪਣੇ ਡੇਰੇ ਆ ਗਏ।

ਇਸ ਤੋਂ ਤੀਸਰੇ ਦਿਨ ਅਸੀਂ ਗਏ। ਘਰ ਆ ਮੈਂ ਸੰਤਾਂ ਬਾਬਤ ਸਾਰੀ ਗਲ ਬਾਤ ਸੁਨਾਈ। ਫਿਰ ਲਖਨਊ ਆ ਗਏ। ਤੇ ਉਹ ਮੁਠਾ ਕਾਗਜਾਂ ਦਾ ਵੀ ਦਸਿਆ, ਜਿਸ ਵਿਚ ਉਹਨਾਂ ਦੀ ਜਿੰਦਗੀ ਦੇ ਹਾਲਾਤ ਬੰਦ ਸਨ।

ਮੇਰੇ ਮਾਤਾ ਜੀ ਨੇ ਮੈਨੂੰ ਉਹ ਕਾਗਜ ਸੁਨਾਣ ਲਈ ਕਿਹਾ-ਮੇਰੇ ਮਿਤਰ ਪ੍ਰਕਾਸ਼ ਨੇ ਵੀ ਜੋਰ ਦਿਤਾ। ਜਦ ਮੈਂ ਸਭਨਾਂ ਨੂੰ ਉਤਾਵਲੇ ਹੁੰਦੇ ਤਕਿਆ, ਤਾਂ ਸੰਤਾਂ ਦੇ ਕਾਗਜਾਂ ਨੂੰ ਤਰਤੀਬ ਵਾਰ ਕਰਕੇ ਪੜ੍ਹਨਾ ਸ਼ੁਰੂ ਕੀਤਾ। ਅਰ ਬਾਕੀ ਲਗੇ ਸਾਰੇ ਸੁਨਣ। ਪਹਿਲੇ ਵਰਕੇ ਤੇ ਮੋਟੇ ਲਫਜ਼ਾਂ ਵਿਚ 'ਨਿਰਮੋਹੀ' ਲਿਖ ਕੇ ਤੇ ਥਲੇ ਇਕ ਉਰਦੂ ਦਾ ਸ਼ੇਹਰ ਲਿਖਿਆ ਹੋਇਆ ਇਉਂ ਸੀ। ਅਰ ਉਸ ਤੋਂ ਬਾਹਦ ਸੀ ਲਿਖੀ ਕਹਾਣੀ ਜੋ ਇਉਂ ਸੀ-