ਪੰਨਾ:ਨਿਰਮੋਹੀ.pdf/203

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੯੭


ਨਿਰਮੋਹੀ

ਜੋਗਿੰਦਰ ਹੀ ਬੋਲ ਪਿਆ, ਆਓ, ਭੈਣ ਜੀ, ਬੈਠੋ। ਚੰਗਾ ਹੋਇਆ ਜੋ ਮੈਂ ਤੁਸਾਂ ਦੇ ਦਰਸ਼ਨ ਵੀ ਕਰ ਲੀਤੇ। ਦੇਖੋ ਤੁਹਾਡੀ ਸਹੇਲੀ ਦੀ ਕੀ ਹਾਲਤ ਹੈ। ਮੈਂ ਏਨ੍ਹਾਂ ਨੂੰ ਦਿਲੀ ਲੈ ਜਾ ਕੇ ਇਕ ਭਾਰੀ ਖਤਰੇ ਤੋਂ ਬਚਾਨਾ ਚਾਹੁੰਦਾ ਹਾਂ।

ਪ੍ਰੀਤਮ ਦੇ ਪੁਛਨ ਤੇ ਉਸਨੇ ਫਿਰ ਆਪਨੀ ਸਾਰੀ ਵਾਰਤਾ ਸੁਣਾ ਦਿੱਤੀ। ਤੇ ਉਸ ਕੋਲੋਂ ਵੀ ਆਪਣੀਆਂ ਗਲਤੀਆਂ ਦੀ ਮਾਫੀ ਮੰਗੀ।

ਮਾਲਾ ਨੇ ਤਾਂ ਜਾਣ ਤੋਂ ਇਨਕਾਰ ਕਰ ਦਿਤਾ। ਉਸ ਨੇ ਕਿਹਾ, 'ਮੇਰੀ ਹਾਲਤ ਇਹੋ ਜਹੀ ਨਹੀਂ ਕਿ ਮੈਂ ਏਨਾ ਲੰਮਾ ਸਫਰ ਕਰ ਸਕਾਂ। ਨਾਲੇ ਮੈਂ ਉਨਾਂ ਨੂੰ ਜਾਂਦੀ ਬਾਰੀ ਕਿਹਾ ਸੀ ਤੁਸੀਂ ਇਕ ਦਿਨ ਪਛਤਾਓਗੇ ਤੇ ਖੁਦ ਚਲਕੇ ਮੇਰੇ ਪਾਸ ਆਉਗੇ। ਸੋ ਮੈਂ ਉਨ੍ਹਾਂ ਨੂੰ ਲੈਣ ਨਹੀਂ ਜਾਵਾਂਗੀ! ਸਗੋਂ ਆਪ ਉਹ ਮੇਰੇ ਪਾਸ ਔਣ। ਆਖਰ ਮੈਂ ਨਿਰਦੋਸ਼ ਹਾਂ। ਫਿਰ ਕਿਉਂ ਉਨ੍ਹਾਂ ਦੇ ਪਿਛੇ ਪਿਛੇ ਨਸੀ ਫਿਰਾਂ?

ਪ੍ਰੀਤਮ ਨੇ ਕਿਹਾ, "ਜੋਗਿੰਦਰ, ਤੂੰ ਵਾਪਸ ਜਾ ਤੇ ਪ੍ਰੇਮ ਦਾ ਖ਼ਿਆਲ ਰਖ। ਉਨ੍ਹਾਂ ਦੀ ਸ਼ਾਦੀ ਹਰਗਿਜ਼ ਨਾ ਹੋਣ ਦੇਵੀਂ। ਤੇ ਮੈਂ ਮਾਲਾਂ ਦੇ ਭਰਾ ਨੂੰ ਨਾਲ ਲੈ ਕੇ ਉਥੇ ਪਹੁੰਚ ਜਾਵਾਂ ਮਾਲਾ ਨੂੰ ਏਥੇ ਹੀ ਰਹਿਣਾ ਚਾਹੀਦਾ ਏ।

ਸਣਕੇ ਜੋਗਿੰਦਰ ਉਸੇ ਰਾਤੀ ਗਡੀ ਬੈਠ ਅਗਲੇ ਦਿਨ ਦਿਲੀ ਪਹੁੰਚ ਗਿਆ | ਸਵੇਰੇ ਜਾਂ ਉਹ ਫੂਲ ਦੇ ਮਕਾਨ ਤੇ ਪਹੁੰਚਿਆ ਤਾਂ ਪ੍ਰੇਮ ਹੁਣ ਨੌਬਰ ਨੌ ਸੀ। ਬੁਖਾਰ ਤੇ ਪਹਿਲੇ ਵੀ ਕੁਝ ਜਾਦਾ ਨਹੀਂ ਸੀ। ਪਰ ਉਦਾਸੀ ਤੇ ਚਿੰਤਾ ਦੀ ਹਾਲਤ ਵਿਚ ਉਸ ਨੂੰ ਕੁਝ ਜਾਦਾ ਮਹਿਸੂਸ ਹੋ ਰਿਹਾ ਸੀ।