ਪੰਨਾ:ਨਿਰਮੋਹੀ.pdf/204

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੯੮


ਨਿਰਮੋਹੀ

ਜੁਗਿੰਦਰ ਨੇ ਇਕ ਦਫਾ ਫਿਰ ਸਾਰਾ ਜੋਰ ਲਾ ਦਿਤਾ ਕਿ ਤੂੰ ਆਪਣਾ ਇਰਾਦਾ ਤਰਕ ਕਰਦੇ, ਪਰ ਪ੍ਰੇਮ ਨਾਂ ਮੰਨਿਆ। ਅਖੀਰ ਉਸਨੇ ਇਹ ਵੀ ਕਹਿ ਦਿਤਾ, ਮੈਂ ਸਚ ਕਹਿੰਦਾ ਹਾਂ, ਪ੍ਰੇਮ, ਮਾਲਾ ਨਿਰਦੋਸ਼ ਹੈ। ਤੂੰ ਮਾਲਾ ਵਰਗੀ ਨੇਕ ਇਸਤਰੀ ਨੂੰ ਛਡ ਕੇ ਇਕ ਬਾਜਾਰੀ ਵੇਸਵਾ ਨਾਲ ਸ਼ਾਦੀ ਨਹੀਂ ਕਰ ਸਕਦਾ।

'ਬਾਜ਼ਾਰੀ ਵੇਸਵਾ! ਇਹ ਤੂੰ ਕੀ ਕਹਿ ਰਿਹਾ ਹੈ, ਜੁਗਿੰਦਰ? ਆਪਣੀ ਭੈਣ ਨੂੰ ਬਾਜ਼ਾਰੀ ਵੇਸ਼ਵਾ ਕਹਿੰਦਿਆਂ ਤੈਨੂੰ ਸ਼ਰਮ ਨਹੀਂ ਔਂਦੀ। ਤੇ ਫਿਰ ਕਹਿੰਦਾ ਏ ਮਾਲਾ ਨਿਰਦੋਸ਼ ਏ। ਜਿਸ ਦੀ ਪ੍ਰੇਮ ਲੀਲਾ ਮੈਂ ਆਪਣੀ ਅਖੀ ਪੜ੍ਹ ਚੁਕਾ ਹਾਂ ਉਹ ਨਿਰਦੋਸ਼ ਕਿਵੇਂ ਹੋ ਸਕਦੀ ਏ।

'ਉਹ ਸਭ ਝੂਠ ਸੀ, ਪ੍ਰੇਮ, ਧੋਖਾ ਸੀ। ਉਹ ਸਭ ਮੇਰੀ ਚਾਲ ਸੀ। ਮੈਂ ਹੀ ਇਨ੍ਹਾਂ ਸਾਰੀਆਂ ਗੱਲਾਂ ਦਾ ਕਰਨ ਹਾਰ ਹਾਂ। ਮੈਂ ਹੀ ਪੁਵਾੜੇ ਦੀ ਜੜ ਹਾਂ। ਇਸ ਦੀ ਸਜਾ ਜਿੰਨੀ ਵੀ ਮੈਨੂੰ ਦਿਤੀ ਜਾਵੇ ਥੋੜੀ ਏ। ਤੇ ਉਸਨੇ ਆਪਣੀ ਹੇਰ ਫੇਰ ਵਾਲੀ ਸਾਰੀ ਕਰਤੁਤ ਦੱਸ ਦਿਤੀ। ਤੇ ਇਹ ਵੀ ਕਿਹਾ ਕਿ ਮੈਂ ਮੁਰਾਦਾ ਬਾਦ ਨਹੀਂ, ਬਲਕਿ ਲਖਨਊ ਗਿਆ ਸਾਂ। ਤੇ ਮਾਲਾ ਨੂੰ ਮਿਲ ਕੇ ਉਸ ਪਾਸੋਂ ਮਾਫੀ ਮੰਗ ਕੇ ਆਇਆ ਹਾਂ। ਕੀ ਦਸਾਂ, ਪ੍ਰੇਮ, ਮਾਲਾ ਦੀ ਹਾਲਤ ਮੇਰੇ ਪਾਸੋਂ ਦੇਖੀ ਨਹੀਂ ਜਾਂਦੀ। ਉਸਦਾ ਉਹ ਸ਼ਾਨਦਾਰ ਜਿਸਮ ਅਜ ਕਮਜ਼ੋਰ ਤੇ ਕੁਮਲਾਇਆਂ ਦਿਖਾਈ ਦੇ ਰਿਹਾ ਹੈ। ਅੱਖਾਂ ਦੀ ਚਮਕ ਇਉਂ ਦਿਖਾਈ ਦੇ ਰਹੀ ਏ ਜਿਵੇਂ ਕਈਆਂ ਚਿਰਾਂ ਤੋਂ ਉਸ ਨੇ ਉਜਾਲੇ ਦੀ ਸ਼ਕਲ ਨਹੀਂ ਦੇਖੀ ਹੁੰਦੀ। ਪਰ ਸ਼ਾਬਾਸ਼ ਹੈ ਉਸਦਾ, ਜਿਸ ਨੇ ਏਨੇ