ਪੰਨਾ:ਨਿਰਮੋਹੀ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ

ਪਿਆਰ ਕੇ ਪੁਤਲੋਂ ਕੀ ਲਿਖੀ ਯੇ ਹੈ ਦਾਸਤਾਂ।
ਦੇਖਣਾ ਮਦਹੋਸ਼ ਹੋ ਕਿਆ ਹਾਲ ਹੋਤਾ ਹੈ।

ਲਖਨਊ ਅਮੀਨਾਂ ਬਾਦ ਤੋਂ ਕੇਸਰ ਬਾਗ ਨੂੰ ਜਾਂਦਿਆਂ ਹੋਇਆਂ ਬਜਾਰ ਨਜ਼ੀਰਾ ਬਾਦ ਦੇ ਅਧ ਵਿਚਕਾਰ ਇਕ ਗਲੀ ਖਬੇ ਹਥੇ ਨੂੰ ਮੁੜਦੀ ਏ। ਗਲੀ ਦੇ ਅਖੀਰ ਤੇ ਕੁਝ ਸਾਲ ਪਹਿਲੇ ਦੋ ਬੜੇ ਹੀ ਆਲੀਸ਼ਾਨ ਤੇ ਖੁੂਬਸੁੂਰਤ ਚਾਰ ਮੰਜ਼ਲ ਮਕਾਨ ਖੜੇ ਸਨ, ਜੋ ਚੰਗੇ ਕੀਮਤੀ ਸਮਾਨ ਨਾਲ ਸਜਾਏ ਏ ਸਨ। ਇਨਾਂ ਵਿਚੋਂ ਇਕ ਵਿਚ ਲਾਲਾ ਰਾਮ ਰਤਨ ਜੌਹਰੀ ਦੁਸਰੇ ਵਿਚ ਸੰਤ ਰਾਮ ਜੌਹਰੀ ਰਹਿੰਦੇ ਸਨ। ਦੋਵੇਂ ਖਾਨਦਾਨ ਚੰਗੇ ਸਰਦੇ ਪੁਜਦੇ ਅਮਰ ਸਨ। ਤੇ ਕਾਫੀ ਚਿਰਾਂ ਤੋਂ ਇਹਨਾਂ ਦੀ ਮਿਤਰਤਾ ਚਲੀ ਔਦੀ ਸੀ। ਸ਼ਾਦੀਆਂ ਹੋ ਜਾਨ ਤੋਂ ਪਹਿਲੇ ਵੀ ਦੋਵੇਂ ਉੱਨੇ ਹੀ ਗਹਿਰੇ ਮਿਤਰ ਸਨ ਜਿਨੇ ਕਿ ਅਜ। ਸ਼ੁਰੂ ਤੋਂ ਇਕਠੇ ਖੇਲੇ, ਇਕਠੇ ਪੜੇ, ਏਥੋਂ ਤਕ ਕਿ ਵਿਆਹ ਵੀ ਇਕਠੇ ਈ ਹੋਏ ।

ਵਿਆਹ ਤੋਂ ਦੋ ਸਾਲ ਬਾਦ ਹੀ ਰਾਮ ਰਤਨ ਦੇ ਘਰ ਮੁੰਡੇ ਨੇ ਜਨਮ ਲਿਆ ਤੇ ਉਦੋਂ ਤੋਂ ਹੀ ਸੰਤ ਰਾਮ ਨੇ ਆਪਣੇ ਮਿੱਤਰ ਨੂੰ ਵਚਨ ਦੇ ਦਿਤਾ ਕਿ ਜੇਕਰ ਮੇਰੇ ਘਰ ਕੁੜੀ ਈ ਤਾਂ ਮੈਂ ਉਸ ਦੀ ਸ਼ਾਦੀ ਤੇਰੇ ਮੁੰਡੇ ਨਾਲ ਕਰਾਂਗਾ। ਇਸ ਇਕ ਸਾਲ ਬਾਹਦ ਸਚਮੁਚ ਹੀ ਸੰਤ ਰਾਮ ਦੇ ਘਰ ਕੁੜੀ