ਪੰਨਾ:ਨਿਰਮੋਹੀ.pdf/210

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੦੪



ਨਿਰਮੋਹੀ

ਅਜ ਸਵੇਰੇ ਅਖਬਾਰ ਚ ਪੜਿਆ ਏ ਕਿ ਜੁਗਿੰਦਰ ਨੇ ਗਲ ਘੁੱਟ ਕੇ ਉਸ ਰੰਡੀ ਨੂੰ ਖਤਮ ਕਰ ਦਿਤਾ ਏ। ਤੇ ਖੁਦ ਹਵਾਲਾਤ ਵਿਚ ਬੰਦ ਹੈ। ਪਤਾ ਨਹੀਂ ਉਸਨੂੰ ਇਸਦੀ ਕੀ ਸਜਾ ਮਿਲੇ। ਮੇਰਾ ਖਿਆਲ ਏ ਫਾਂਸੀ ਨਹੀਂ ਤੇ ਉਮਰ ਕੈਦ ਜਰੂਰ ਮਿਲ ਜਾਵੇਗੀ।

ਪਰ ਉਸਨੇ ਤੈਨੂੰ ਫੁਸਲਾ ਕਿਵੇਂ ਲਿਆ? ਕੀ ਤੂੰ ਐੱਨਾ ਬੁਧੂ ਸੈਂ ਜੋ ਉਸਦੀ ਚਾਲ, ਵਿਚ ਆ ਗਿਆ? ਬਲਰਾਮ ਨੇ ਪੁਛਿਆ।

ਨਹੀਂ, ਬਲਰਾਮ ਵੀਰ, ਇਹ ਗਲ ਨਹੀਂ। ਉਸ ਨੇ ਥੋੜੀਆਂ ਜਿੰਨੀਆਂ ਜਾਹਲੀ ਚਿਠੀਆਂ ਐਸੀਆਂ ਦੱਸੀਆ ਜੋ ਮੇਰੇ ਹੋਸ਼ ਭੁਲਾਨ ਵਾਸਤੇ ਕਾਫੀ ਸਨ। ਉਨ੍ਹਾਂ ਵਿਚ ਦਸਿਆ ਗਿਆ ਸੀ ਕਿ ਮਾਲਾ ਜੁਗਿੰਦਰ ਨਾਲ ਮੁਹੱਬਤ ਕਰਦੀ ਏ ਤੇ ਉਸ ਪਿਛੇ ਆਪਨੀ ਬਚਪਨ ਦੀ ਮਹੱਬਤ ਨੂੰ ਵੀ ਖਤਮ ਕਰਨ ਲਈ ਤਿਆਰ ਸੀ।

ਪਰ ਤੈਨੂੰ ਉਨਾਂ ਚਿਠੀਆਂ ਤੇ ਵਿਸ਼ਵਾਸ ਕਿਵੇਂ ਆਂ ਗਿਆ?' ਉਹ ਇਸ ਲਈ ਕਿ ਚਿਠੀਆਂ ਦੀ ਲਿਖਾਵਟ ਬਿਲਕੁਲ ਮਾਲਾ ਦੀ ਲਿਖਾਵਟ ਨਾਲ ਮਿਲਦੀ ਸੀ।

ਖੈਰ ਪ੍ਰੇਮ ਜੀ, ਛਡੋ ਏਨਾਂ ਸਭ ਗਲਾਂ ਨੂੰ ਜੋ ਹੈ ਗਿਆ ਸੋ ਹੋ ਗਿਆ | ਸੋਚਨਾ ਇਹ ਹੈ ਕਿ ਮਾਲਾ ਨੂੰ ਕਿਵ ਠੀਕ ਕੀਤਾ ਜਾਏ। ਉਸ ਦੀ ਸੇਹਤ ਬੜੀ ਖਰਾਬ ਹੋ ਚੁਕੀ ਏ, ਸਿਰਫ ਤੁਹਾਡੇ ਜਾਣ ਦੇ ਨਾਲ ਹੀ ਉਹ ਬਚ ਸਕਦੀ ਏ। ਪ੍ਰੀਤਮ ਨੇ ਕਿਹਾ।