ਪੰਨਾ:ਨਿਰਮੋਹੀ.pdf/211

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੦੫


ਨਿਰਮੋਹੀ

ਉਹ ਤੇ ਠੀਕ ਹੈ, ਭਰਜਾਈ। ਮੈਂ ਉਹਨੂੰ ਬੜੇ ਦੁਖ ਦਿਤੇ ਨੇ। ਹੁਣ ਕੇਹੜਾ ਮੂੂੰਹ ਲੈ ਕੇ ਉਹਦੇ ਪਾਸ ਜਾਵਾਂ। ਸਿਆਨਿਆਂ ਸਚ ਕਿਹਾ ਏ, ਕੋਈ ਵੀ ਭੈੜੀ ਗਲ ਸੁਣੋ, ਉਸ ਤੇ ਉੱਨਾ ਚਿਰ ਇਤਬਾਰ ਨਾ ਕਰੋ ਜਦੋਂ ਤਕ ਅਪਨੀਆਂ ਅਖਾਂ ਨਾਲ ਨਹੀਂ ਦੇਖ ਲੈਂਦੇ। ਲੇਕਨ ਏਨਾ ਜਾਣਦੇ ਹੋਏ ਵੀ ਮੈਂ ਜਰਾ ਜਿਨੀ ਗਲ ਤੇ ਸ਼ਕ ਵਿਚ ਪੈ ਗਿਆ ਤੇ ਆਪਣੇ ਬੁਰੇ ਦੀ ਸੋਝੀ ਭੁਲ ਗਿਆ। .

ਪ੍ਰੇਮ ਨੇ ਬੜੀ ਨੁਕਰ ਕੀਤੀ। ਫਿਰ ਵੀ ਉਹਨੂੰ ਲਖਨਊ ਜਾਣਾ ਪੈ ਗਿਆ। ਤੇ ਅਗਲੇ ਦਿਨ ਤਿੰਨੇ ਲਖਨਊ ਆ ਗਏ।


ਸਤਾਈ

ਹਾਰੇ ਹੋਏ ਜਵਾਰੀਏ ਵਾਂਗੂ ਮਾਲਾ ਇਹ ਆਸ ਲਗਾਈ ਬੈਠੀ ਸੀ ਕਿ ਇਕ ਨਾ ਇਕ ਦਿਨ ਮੇਰਾ ਵੀ ਪੱਤਾ ਭਾਰਾ ਪਵੇਗਾ ਤੇ ਜ਼ਰੂਰ ਮੇਰੀ ਹਾਰੀ ਹੋਈ ਰਕਮ ਮੈਨੂੰ ਵਾਪਸ ਮਿਲ ਜਾਵੇਗੀ। ਅੱਖਾਂ ਉਸਦੀਆਂ ਦਰਵਾਜੇ ਤੇ ਲਗੀਆਂ ਸਨ।

ਜਦੋਂ ਉਸ ਨੇ ਭਰਾ ਭਰਜਾਈ ਤੇ ਪ੍ਰੇਮ ਨੂੰ ਟਾਂਗੇ ਤੋਂ ਉਤਰਦਿਆਂ ਦੇਖਿਆ ਤਾਂ ਖੁਸ਼ੀ ਨਾਲ ਭੜਕ ਉਠੀ।

ਸਭ ਨੂੰ ਨਮਸਤੇ ਪੈਰੀ ਪੈਣਾ ਕਰਕੇ ਪ੍ਰੇਮ ਨੇ ਜਾਂ ਮਾਲਾ ਦੇ ਕਮਰੇ 'ਚ ਪੈਰ ਪਾਇਆ ਤਾਂ ਇਸ ਤੋਂ ਪਹਿਲੇ ਕਿ ਉਹ