ਪੰਨਾ:ਨਿਰਮੋਹੀ.pdf/212

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੦੬


ਨਿਰਮੋਹੀ

ਮਾਲਾ ਨੂੰ ਕੁਝ ਕਹਿੰਦਾ, ਮਾਲਾ ਇਕ ਦਮ ਖਿੜ ਖਿੜਾ ਕੇ ਹਸਨ ਲਗ ਪਈ। ਪ੍ਰੇਮ ਹੈਰਾਨੀ ਨਾਲ ਦੇਖ ਰਿਹਾ ਸੀ। ਉਸ ਦਾ ਹਾਸਾ ਸੁਣ ਪ੍ਰੀਤਮ ਵੀ ਦੂਸਰੇ ਕਮਰੇ ਚੋਂ ਆ ਗਈ। ਉਹਨੇ ਮਾਲਾ ਨੂੰ ਚੁਪ ਕਰਾਨਾ ਚਾਹਿਆ, ਪਰ ਮਾਲਾ ਜਿਵੇਂ ਪਾਗਲ ਹੋ ਗਈ ਹੋਵੇ, ਹੋਰ ਵੀ ਜੋਰ ਦੀ ਹਸਨ ਲਗੀ। ਏਥੋਂ ਤਕ ਕਿ ਹਸਦੇ ਹਸਦੇ ਉਸ ਦਾ ਹਾਸਾ ਸਿਸਕੀਆਂ ਵਿਚ ਬਦਲ ਗਿਆ ਤੇ ਉਹ ਗਸ਼ ਖਾ ਕੇ ਜਮੀਨ ਤੇ ਡਿਗ ਪਈ। ਅਧਾ ਘੰਟਾ ਓੜ ਪੋੜ ਕਰਨ ਪਿਛੋਂ ਜਾ ਕੇ ਉਸਨੂੰ ਹੋਸ਼ ਆਈ। ਪ੍ਰੀਤਮ ਨੇ ਪੁਛਿਆ, ਐੱਨਾ ਹਸ਼ੀ ਕਿਉਂ ਮੈਂ, ਮਾਲਾ? ਫੇਰ ਹਾਸੇ ਮਗਰੋਂ ਸਿਸਕੀਆਂ ਕਿਉਂ? ਕੀ ਦਸਾਂ? ਭਰਜਾਈ, ਮੈਂ ਤੇ ਰੋਣ ਨੂੰ ਬੰਦ ਕਰਕੇ ਹਾਸਾ ਹਸਿਆ, ਪਰ ਇਹ ਫਿਰ ਵੀ, ਸਿਸਕੀਆਂ ਦੇ ਰੂਪ ਵਿਚ ਬਦਲ ਹੀ ਗਿਆ |

ਮੈਂ ਏਸੇ ਕਰਕੇ ਸਾਂ ਕਿ ਮੇਰਾ ਸੁਹਾਗ ਜੋ ਬੁਰੇ ਰਸਤੇ ਤੇ ਭਟਕ ਗਿਆ ਸੀ ਅਜ ਸਿਧੇ ਰਸਤੇ ਤੇ ਪੈਰ ਪਾ ਚੁਕਾ ਏ। ਤੇ ਮੈਂ ਕਿਹਾ ਸੀ ਇਕ ਦਿਨ ਤੁਸੀਂ ਜਰੂਰ ਆਉਗੇ ਤੇ ਮੈਨੂੰ ਨਿਰਦੋਸ਼ ਪਾ ਕੇ ਪਛਤਾਉਗੇ, ਗਿੜ ਗਿੜਾਉਗੇ, ਲੇਕਨ ਮੈਨੂੰ ਨਾ ਪਾ ਸਕੋਗੇ। ਏਸੇ ਲਈ ਮੇਰੀਆਂ ਸਿਸਕੀਆਂ ਨਿਕਲੀਆਂ ਸਨ ਕਿ ਮੈਂ ਹੁਣ ਕੋਈ ਦਮ ਦੀ ਪਰੌਹਣੀ ਹਾਂ। ਇਸ ਜਿਸਮ ਦੇ ਖੋਲ ਵਿਚ ਕੋਈ ਵੀ ਤੇ ਸ਼ੈ ਨਹੀਂ ਰਹਿ ਗਈ ਜੇਹੜੀ ਮੈਨੂੰ ਜੀਉਂਦਾ ਰਖ ਸਕੇ |

'ਇਹੋ ਜਹੀਆਂ ਗਲਾਂ ਨਹੀਂ ਕਰੀਦੀਆਂ, ਮਾਲਾ, ਮੈਂ ਤੇਰੇ ਪਾਸ ਹਾਂ ਤੇ ਤੈਨੂੰ ਕਿਸੇ ਹਾਲਤ ਵਿਚ ਵੀ ਮਰਨ ਨਹੀਂ