ਪੰਨਾ:ਨਿਰਮੋਹੀ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੪

ਨਿਰਮੋਹੀ

ਸਵੇਰੇ ਰੋਜ਼ ਦੇ ਨੇਮ ਨਾਲ ਜਦੋਂ ਪ੍ਰੇਮ ਮਾਲਾ ਦੇ ਘਰ ਗਿਆ ਤਾਂ ਰੋਜ਼ ਤੋਂ ਉਲਟ ਮਾਲਾ ਅਜੇ ਸੁਤੀ ਪਈ ਸੀ। ਸੁਤੀ ਵੀ ਕੀ, ਉਸ ਨੂੰ ਗੁਸਾ ਸੀ ਰਾਤ ਵਾਲਾ। ਜਦ ਉਸ ਨੇ ਕੋਈ ਜਵਾਬ ਨਾ ਦਿਤਾ, ਮਾਲਾ ਦੀ ਮਾਂ ਨੇ ਕਿਹਾ-

'ਕੀ ਗੋਲ ਏ ਪ੍ਰੇਮ, ਕੋਈ ਝਗੜਾ ਤੇ ਨਹੀਂ ਹੋ ਗਿਆ ਤੁਸਾਂ ਦੋਵਾਂ ਦਾ ਆਪਸ ਵਿਚ? ਮਾਲਾ ਨੇ ਰਾਤੀ ਰੋਟੀ ਵੀ ਨਹੀਂ ਖਾਧੀ!'

'ਨਹੀਂ ਚਾਚੀ, ਮੈਂ ਤੇ ਕੋਈ ਝਗੜਾ ਨਹੀਂ ਕੀਤਾ। ਪਰ ਮਾਲਾ ਹੈ ਕਿਥੇ ?'

'ਅੰਦਰ ਸੁਤੀ ਪਈ ਏ।'

'ਅਛਾ ਕੋਈ ਨਹੀਂ, ਮੈਂ ਜਗਾ ਲੈਂਦਾ ਹਾਂ। ਜੇ ਗੁਸੇ ਵੀ ਹੋਵੇਗੀ ਤਾਂ ਮਨਾ ਲਵਾਂਗਾ। ਤੈਨੂੰ ਤੇ ਕੋਈ ਇਤਰਾਜ਼ ਨਹੀਂ ਨਾ ਚਾਚੀ?

ਮੈਨੂੰ ਕੀ ਇਤਰਾਜ ਹੋਣਾ ਏ, ਤੂੰ ਜਾਣ ਤੇ ਉਹ ਜਾਣੇ।'

ਪ੍ਰੇਮ ਨੇ ਅੰਦਰ ਜਾ ਕੇ ਵੇਖਿਆ। ਮਾਲਾ ਸਰਾਣੇ ਵਿਚ ਮੂੰਹ ਲੁਕੋ ਰੋ ਰਹੀ ਸੀ। ਦੇਖ ਕੇ ਉਹ ਬੋਲਿਆ-

'ਕੀ ਗਲ ਏ ਮਾਲਾ, ਰੋ ਕਿਉਂ ਰਹੀ ਏ? ਕੀ ਚਾਚੀ ਨੇ ਮਾਰਿਆ ਏ।'

'ਤੈਨੂੰ ਮੇਰੇ ਨਾਲ ਕੀ? ਪ੍ਰੇਮ, ਮੈਂ ਰੋਵਾਂ ਜਾਂ ਹੱਸਾਂ, ਤੈਨੂੰ ਤੇ ਆਪਣੇ ਮਤਲਬ ਨਾਲ ਗਰਜ਼ ਹੈ ਸਿਰਫ। ਦੂਸਰੇ ਨਾਲ ਤੈਨੂੰ ਕੀ?

'ਕੀ ਕਹਿ ਰਹੀ ਏਂ? ਮਾਲਾ, ਮੈਨੂੰ ਤੇਰੇ ਨਾਲ ਕੋਈ ਨਰਾਜ਼ ਨਹੀਂ? ਤੇਰੇ ਲਈ ਤਾਂ ਮੈਂ ਜਾਨ ਦੇਣ ਨੂੰ ਵੀ ਤਿਆਰ