ਪੰਨਾ:ਨਿਰਮੋਹੀ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮੋਹੀ

੨੫

ਹਾਂ। ਮੈਨੂੰ ਦਸ ਤਾਂ ਸਹੀ ਗਲ ਕੀ ਏ।'

'ਗਲ ਤੇ ਕੁਝ ਵੀ ਨਹੀਂ, ਪਰ ਆਦਮੀ ਛੋਟੀਆਂ ਛੋਟੀਆਂ ਗਲਾਂ ਤੋਂ ਹੀ ਪਛਾਣ ਲੀਤਾ ਜਾਂਦਾ ਏ। ਰਾਤੀ ਤੇਰੇ ਸਿਰ ਮੀਟੀ ਆਈ, ਮੈਨੂੰ ਤਰਸ ਆਇਆ ਤੇ ਮੈਂ ਜਾਣ ਬੁਝ ਕੇ ਤੇਰੇ ਹੱਥ ਆ ਗਈ ਕਿ ਵਿਚਾਰਾ ਕਿਧਰੇ ਐਵੇਂ ਟਕਰਾਂ ਨਾ ਮਾਰਦਾ ਫਿਰੇ। ਅਤੇ ਇਕ ਤੂੰ ਸੈਂ ਜਿਸ ਨੂੰ ਮੇਰੇ ਤੇ ਜਰਾ ਵੀ ਰਹਿਮ ਨਾ ਆਇਆ। ਮੈਂ ਆਪਣੀ ਜ਼ਬਾਨੀ ਵੀ ਤੈਨੂੰ ਕਿਹਾ-ਪਰ ਏਨ੍ਹਾਂ ਤਿਲਾਂ ਵਿਚ ਤੇਲ ਕਿਥੇ। ਏਸੇ ਗੱਲੋਂ ਮੇਂ ਖੇਲ ਵਿੱਚੇ ਛਡ ਘਰ ਆ ਗਈ ਸਾਂ।

'ਬਸ ਏਨੀ ਕੁ ਗਲ ਹੈ, ਜਿਦਾ ਪਹਾੜ ਬਨਾ ਛਡਿਆ ਈ? ਅਜ ਰਾਤ ਕਿਤੇ ਚਲੀ ਤੇ ਨਹੀਂ ਜਾਨੀ। ਜਿਨੀ ਵਾਰੀ ਤੇਰਾ ਜੀ ਚਾਹੂ ਫੜ ਲਵੀਂ। ਉਠ ਤਾਂਹ ਪਾਗਲ ਨਾ ਹੋਵੇ ਤਾਂ!' ਬਾਹੋਂ ਫੜ ਕੇ ਉਠਦਿਆਂ ਹੋਇਆਂ ਪ੍ਰੇਮ ਨੇ ਕਿਹਾ।

ਦੇਰ ਕਾਫੀ ਹੋ ਗਈ ਸੀ। ਇਸ ਲਈ ਜਲਦੀ ਜਲਦੀ ਤਿਆਰ ਹੋ ਦੋਵੇਂ ਸਕਲ ਚਲੇ ਗਏ।

ਇਸੇ ਤਰਾਂ ਜਿਵੇਂ ਜਿਵੇਂ ਸਮਾ ਰੰਗ ਬਦਲਦਾ ਗਿਆ, ਤਿਵੇਂ ਤਿਵੇਂ ਇਹ ਵੀ ਆਪਣੀ ਮੰਜ਼ਲ ਤਹਿ ਕਰਦੇ ਹੋਏ ਤੁਰੇ ਗਏ। ਤੇ ਜਿੰਦਗੀ ਦੀ ਪੰਦਰਵੀਂ ਸੋਹਲਵੀਂ ਪੌੜੀ ਤੇ ਜਾ ਚੜ੍ਹੇ।