ਪੰਨਾ:ਨਿਰਮੋਹੀ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮੋਹੀ

੨੯

ਉਠਿਆ। ਪਰ ਕੀ ਕਰ ਸਕਦਾ ਸੀ? ਮਾਮੇ ਨੂੰ ਨਾਰਾਜ ਕਰਕੇ ਨਹੀਂ ਜਾ ਸਕਦਾ ਸੀ। ਸੋ ਮਨ ਮਾਰੇ ਉਸ ਨੂੰ ਬੈਠਣਾ ਹੀ ਪਿਆ।

ਪ੍ਰੇਮ ਜਿਉਂ ਜਿਉਂ ਮਾਮੇ ਦਾ ਇਲਾਜ ਕਰਵਾਂਦਾ ਮਰਜ਼ ਵਧਦਾ ਹੀ ਜਾਂਦਾ। ਲਤ ਵਿਚ ਦੀ ਚੋਟ ਉਤੇ ਜਿਉਂ ਜਿਉਂ ਪੱਟੀ ਹੁੰਦੀ ਉਹ ਆਰਾਮ ਦੀ ਬਜਾਏ ਹੋਰ ਖਰਾਬ ਹੁੰਦੀ ਜਾਂਦੀ। ਤੇ ਇਕ ਦਿਨ ਡਾਕਟਰ ਨੇ ਕਹਿ ਹੀ ਦਿਤਾ-

'ਮੰਗਤ ਰਾਮ, ਇਹ ਲੱਤ ਬਿਨਾ ਕਟਿਆਂ ਠੀਕ ਨਹੀਂ ਹੋ ਸਕਦੀ। ਜੇ ਇਕ ਹਫਤੇ ਤਕ ਇਸ ਨੂੰ ਏਸੇ ਹਾਲਤ ਵਿਚ ਹੋਣ ਦਿਤਾ ਤਾਂ ਮੈਨੂੰ ਡਰ ਹੈ ਥਲੇ ਤੋਂ ਵਧਦਾ ਹੋਇਆ ਜ਼ਖਮ ਉਪਰ ਪੱਟ ਤਕ ਨਾ ਪਹੁੰਚ ਜਾਵੇ।

ਤੇ ਅਖੀਰ ਇਕ ਦਿਨ ਉਸ ਨੂੰ ਲਤ ਕਟਵਾਨੀ ਹੀ ਪਈ।

'ਮੰਗਤ ਰਾਮ, ਰਾਮ ਰਤਨ ਦਾ ਸਕਾ ਸਾਲਾ ਸੀ ਤੇ ਹੈ ਸੀ ਕੱਲ ਮੁਕੱਲਾ। ਆਪਣੇ ਪਿਤਾ ਦੇ ਘਰ ਉਹ ਸਿਰਫ ਭੈਣ ਭਰਾ ਦੋਵੇ ਹੀ ਸਨ। ਜਦ ਉਸ ਦੀ ਭੈਣ ਸੋਹਰੇ ਚਲੀ ਗਈ ਤਾਂ ਉਸ ਦੇ ਛੇ ਮਹੀਨੇ ਪਿਛੋਂ ਹੀ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ। ਮਾਤਾ ਵਿਚਾਰੀ ਤਾਂ ਉਹਨਾਂ ਨੂੰ ਬਚਪਨ ਵਿਚ ਹੀ ਛੱਡ ਗਈ ਸੀ।

ਮੰਗਤ ਰਾਮ ਦੇ ਵਿਆਹ ਨੂੰ ਤਕਰੀਬਨ ਵੀਹ ਸਾਲ ਦੇ ਲਗ ਭਗ ਹੋ ਚੁਕੇ ਸਨ। ਪਰ ਔਲਾਦ ਦੇ ਨਾਂ ਨੂੰ ਉਹਨਾਂ ਦੇ ਘਰ ਇਕ ਵੀ ਬੱਚਾ ਨਹੀਂ ਸੀ। ਇਹ ਨਹੀਂ ਕਿ ਉਸ ਦੇ ਬੱਚਾ ਹੋਇਆ ਈ ਨਹੀਂ। ਇਕ ਛਡ ਚਾਰ ਬਚੇ ਹੋਏ।