ਪੰਨਾ:ਨਿਰਮੋਹੀ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੦

ਨਿਰਮੋਹੀ

ਪਰ ਕਿਸਮਤ ਦੀ ਗਲ ਉਹਨਾਂ ਵਿਚੋਂ ਇਕ ਵੀ ਆਪਨੀ ਉਮਰ ਲੈ ਕੇ ਨਹੀਂ ਆਇਆ।

ਹੁਣ ਜਦ ਕਿ ਮੰਗਤ ਰਾਮ ਦੀ ਲਤ ਕਟੀ ਗਈ, ਤਾਂ ਉਸ ਦੇ ਕੰਮ ਦੇ ਲੰਮੇ ਫੈਲਾਉ ਨੂੰ ਦੇਖਣ ਵਾਸਤੇ ਉਸਨੂੰ ਦਿਕਤ ਮਹਿਸੂਸ ਹੋਣ ਲਗੀ। ਨੌਕਰਾਂ ਤੇ ਸਾਰਾ ਕਾਰੋਬਾਰ ਸੁਟਿਆ ਨਹੀਂ ਸੀ ਜਾ ਸਕਦਾ। ਕਿਉਂਕਿ ਸੋਨੇ ਚਾਂਦੀ ਦਾ ਮਾਮਲਾ ਸੀ।

ਮੰਗਤ ਰਾਮ ਦੀ ਦੁਕਾਨ ਚਾਂਦਨੀ ਚੌਂਕ ਦੇ ਕਰੀਬ ਦਰੀਬਾ ਵਿਚ ਚੰਗੇ ਵਡੇ ਪੈਮਾਨੇ ਵਿਚ ਚਲ ਰਹੀ ਸੀ। ਤੇ ਉਹ ਇਕ ਆਪਨੀ ਬਰਾਂਚ ਪੰਜਾਬ ਦੇ ਸ਼ਹਿਰ ਲੁਧਿਆਣੇ ਵਿਚ ਵੀ ਖੋਲਨੀ ਚਾਹੁੰਦਾ ਸੀ। ਪਰ ਲੱਤ ਦੇ ਕਟ ਜਾਣ ਕਾਰਨ ਉਸ ਨੇ ਇਹ ਸਲਾਹ ਕੈਂਸਲ ਕਰ ਦਿਤੀ।

ਇਕ ਦਿਨ ਜਦ ਦੋਵੇਂ ਪਤੀ ਪਤਨੀ ਆਪਸ ਵਿਚ ਰਲ ਬੈਠੇ, ਤਾਂ ਸਲਾਹ ਕਰਨ ਲਗੇ। ਪ੍ਰੇਮ ਦੇ ਮਾਮੇ ਮੰਗਤ ਰਾਮ ਨੇ ਆਪਨੀ ਧਰਮ ਪਤਨੀ ਰਾਮ ਪਿਆਰੀ ਨੂੰ ਕਿਹਾ-

'ਦੇਖ ਭਾਗਵਾਨੇ, ਕਿੰਨੇ ਚਿਰ ਤੋਂ ਸਾਡੇ ਘਰ ਕੋਈ ਉਲਾਦ ਨਹੀਂ। ਅਰ ਇਹ ਜਾਇਦਾਦ ਜੋ ਬੜੀਆਂ ਮੇਹਨਤਾਂ ਨਾਲ ਬਨੀ ਹੋਈ ਹੈ ਇਸ ਦਾ ਵਾਲੀ ਵਾਰਸ ਕੌਣ ਬਨੇਗਾ? ਮੇਰਾ ਖਿਆਲ ਹੈ ਕਿਸੇ ਨਾ ਕਿਸੇ ਲੜਕੇ ਨੂੰ ਗੋਦ ਲੈ ਲੀਤਾ ਜਾਵੇ।' ਸੁਣ ਕੇ ਰਾਮ ਪਿਆਰੀ ਬੋਲੀ 'ਜੇ ਕੋਈ ਲੜਕਾ ਗੋਦ ਲੈਣਾ ਹੈ ਤਾਂ ਫਿਰ ਇਹ ਅਪਣਾ ਪ੍ਰੇਮ ਕੀ ਮਾੜਾ ਏ? ਇਸ ਦੇ ਘਰ ਚਿਠੀ ਲਿਖ ਕੇ ਇਸੇ ਨੂੰ ਕਿਉਂ ਨਹੀਂ ਲੈ ਲੈਂਦ?'