ਪੰਨਾ:ਨਿਰਮੋਹੀ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮੋਹੀ

੩੧

'ਗਲ ਤੇ ਠੀਕ ਏ, ਪਰ ਰਾਮ ਰਤਨ ਮੰਨ ਜਾਏਗਾ ਸਹੀ? ਉਹਨਾਂ ਨੇ ਪਾਲ ਪੋਸ ਕੇ ਜੋ ਏਨਾ ਵਡਾ ਕੀਤਾ ਏ, ਕੀ ਅਸਾਂ ਨੂੰ ਦੇ ਦੇਣ ਵਾਸਤੇ? ਪਤਾ ਏ ਉਹ ਕਿਨਾ ਪਿਆਰ ਕਰਦੇ ਹੈਨ ਇਸ ਨੂੰ?'

'ਤੁਸੀਂ ਤੇ ਐਵੇਂ ਦਿਲ ਛੋਟਾ ਕਰੀ ਜਾਂਦੇ ਓ। ਮੇਰਾ ਮਨੇ ਕਹਿ ਰਿਹਾ ਏ ਕਿ ਉਹ ਜਰੂਰ ਮੱਨ ਜਾਣਗੇ। ਪ੍ਰੇਮ ਦੀ ਭੈਣ, ਤੇ ਹੋਰ ਭਰਾ ਜੋ ਹੈਨ ਘਰ ਵਿਚ। ਫਿਰ ਉਨ੍ਹਾਂ ਨੂੰ ਕੀ ਉਜਰ ਹੈ।'

'ਪਰ ਐਸਾ ਕੌਣ ਐ ਜੋ ਇਸ ਤਰਾਂ ਪੁਤਰ ਵੰਡਦਾ ਫਿਰਦਾ ਏ। ਚਾਹੇ ਉਸ ਦੇ ਕਿੱਨੇ ਮੁੰਡੇ ਕੁੜੀਆਂ ਕਿਉਂ ਨਾ ਹੋਣ। ਕੋਈ ਕਿਸੇ ਨੂੰ ਥੋੜੇ ਈ ਦੇ ਦੇਂਦੇ ਹਨ।'

'ਲੌ! ਅਸੀਂ ਕੇਹੜਾ ਸੌ ਵਰ੍ਹੇ ਰਖ ਲੈਣਾ ਏ। ਜਿੰਦਗੀ ਦਾ ਕੀ ਭਰੋਸਾ ਹੈ। ਕੀ ਪਤਾ ਏ ਇਹ ਪ੍ਰਾਣ ਪੰਖੇਰੂ ਕੇਹੜੇ ਵੇਲੇ ਨਿਕਲ ਜਾਣ। ਜੇ ਤੁਸੀਂ ਨਹੀਂ ਲਿਖ ਸਕਦੇ ਤਾਂ ਨਾ ਸਹੀ। ਲਿਆਉ ਕਲਮ ਦਵਾਤ ਮੈਂ ਲਿਖਦੀ ਹਾਂ। ਦੇਖਾਂਗੀ|ਕਿਦਾ ਨਹੀਂ ਮੰਨਦੇ।' ਇਹ ਦੇਖ ਮੰਗਤ ਰਾਮ ਨੇ ਕਿਹਾ-

ਪਰ ਰਾਮ ਪਿਆਰੀ, ਤੈਨੂੰ ਇਕ ਹੋਰ ਗਲ ਦਾ ਵੀ ਪਤਾ ਹੋਣਾ ਚਾਹੀਦਾ ਹੈ।'

'ਉਹ ਕੀ?'

'ਰਾਮ ਰਤਨ ਦਾ ਗਵਾਂਢੀ ਸੰਤ ਰਾਮ ਹੈ ਨਾ, ਉਸ ਦੀ ਇਕ ਕੁੜੀ ਜੋ ਸਭ ਤੋਂ ਵਡੀ ਹੈ, ਕੀ ਨਾਂ ਹੈ ਉਸ ਦਾ? ਹਾਂ ਮਾਲਾ, ਉਹ ਪ੍ਰੇਮ ਨੂੰ ਬਹੁਤ ਪਿਆਰ ਕਰਦੀ ਏ। ਛੋਟੇ ਹੁੰਦੇ ਤੋਂ ਹੀ। ਦੋਵੇਂ ਬੜੇ ਘੁਲ ਮਿਲ ਕੇ ਰਹੇ ਨੇ। ਹੁਣ ਇਹ ਪਹਿਲੀ ਪਹਲੀ