ਪੰਨਾ:ਨਿਰਮੋਹੀ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਿੰਨ

ਮਾਲਾ ਆਦਰਸ਼ ਕਾਲਜ ਹਜਰਤ ਗੰਜ ਵਿਚ ਐਫ. ਏ ਦੀ ਕਲਾਸ ਵਿਚ ਦਾਖਲ ਹੋ ਗਈ। ਬਸੰਤ ਬਹਾਰ ਔਣ ਤੇ ਜਿਉਂ ਸਾਰੀ ਬਨਾਸਪਤੀ ਤੇ ਹਰਿਆਵਲ ਛਾ ਜਾਂਦੀ ਹੈ ਤੇ ਉਸ ਤੋਂ ਪਿਛੋਂ ਜੇਠ ਹਾੜ ਦੀਆਂ ਲੂਵਾਂ ਉਸ ਹਰਿਆਵਲ ਨੂੰ ਆਪਨੇ ਥਪੇੜਿਆਂ ਨਾਲ ਮਾਰ ਮਾਰ ਕੇ, ਝੁਲਸ ਦੇਂਦੀਆਂ ਹਨ, ਉਹੋ ਹਾਲ ਮਾਲਾ ਦਾ ਸੀ। ਜਿਨਾ ਚਿਰ ਉਹ ਪ੍ਰੇਮ ਦੇ ਨਾਲ ਪੜ੍ਹਦੀ ਹਸਦੀ ਖੇਡਦੀ ਰਹੀ, ਉਸ ਦੀ ਸੇਹਤ ਬਹੁਤ ਸ਼ਾਨਦਾਰ, ਕਸ਼ਮੀਰ ਦੇ ਪਕੇ ਹੋਏ ਸੇਓ ਵਰਗੀ ਸੀ। ਪਰ ਜਿਉਂ ਹੀ ਪ੍ਰੇਮ ਦਿੱਲੀ ਗਿਆ ਕਿ ਬਸ ਵਿਛੋੜੇ ਦੀ ਅਗ ਨੇ ਆਪਣੇ ਸੇਕ ਨਾਲ ਮਾਲਾ ਦਾ ਅੰਦਰ ਝੁਲਸਨਾ ਸ਼ੁਰੂ ਕਰ ਦਿਤਾ।

ਉਹ ਕਾਲਜ ਤੇ ਜਾਂਦੀ, ਪਰ ਬਧੀ ਰੁਧੀ। ਕਿਸੇ ਨਾ ਕਿਸੇ ਤਰਾਂ ਮਨ ਨੂੰ ਮਾਰ ਕੇ ਦੋ ਹਰਫ ਪੜ੍ਹਦੀ, ਪਰ ਮਨ ਉਸ ਦਾ ਸਿਵਾਏ ਪ੍ਰੇਮ ਦੇ ਹੋਰ ਕੁਝ ਵੀ ਨਹੀਂ ਸੀ ਚਾਹੁੰਦਾ।

ਥੋੜੇ ਦਿਨ ਨਿਕਲ ਜਾਣ ਤੇ ਇਕ ਪ੍ਰੀਤਮ ਨਾਂ ਦੀ ਕੁੜੀ ਉਸ ਕਾਲਜ ਵਿਚ ਦਾਖਲ ਹੋਈ ਜੋ ਅਤਿ ਦਰਜੇ ਦੀ ਹਸਮੁਖ ਚੁਲਬੁਲੀ ਸੀ। ਜਦ ਦੋ ਚਾਰ ਮੁਲਾਕਾਤਾਂ ਵਿਚ ਉਹ ਮਾਲਾ ਦੇ ਦਿਲ ਲਗ ਗਈ ਤਾਂ ਉਸ ਦਾ ਦਿਲ ਕੁਝ ਦੂਸਰੀ ਤਰਫ ਹੋਨ ਲਗਾ। ਪਰ ਪ੍ਰੇਮ ਦੀ ਯਾਦ ਉਸ ਦੇ ਦਿਲ ਵਿਚੋਂ ਇਕ ਪਲ ਲਈ ਵੀ ਨਹੀਂ ਸੀ ਜਾਂਦੀ । ਪ੍ਰੇਮ ਨੂੰ ਮਿਲਨ ਵਾਸਤੇ