ਪੰਨਾ:ਨਿਰਮੋਹੀ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੬

ਨਿਰਮੋਹੀ

ਵਿਚ ਮੇਰੀ ਕੁਰਸੀ ਤੋਂ ਚੌਥੀ ਕੁਰਸੀ ਤੇ ਜੋ ਮੁੰਡਾ ਬੈਠਦਾ ਨਾ, ਕੀ ਨਾਂ ਹੈ ਉਸ ਦਾ...ਹਾਂ ਜੁਗਿੰਦਰ, ਮੈਨੂੰ ਉਸ ਦੇ ਚਾਲ ਚਲਨ ਕੁਝ ਠੀਕ ਨਹੀਂ ਦਿਸਦੇ। ਜਦ ਕਿਧਰੇ ਵੀ ਉਸ ਦੇ ਵਲ ਨਜ਼ਰ ਗਈ ਬਸ ਉਸ ਘੂਰ ਘੂਰ ਤਕਨਾ ਸ਼ੁਰੂ ਕਰ ਦਿਤਾ ਮੇਰੀ ਤੇ ਸਲਾਹ ਹੈ ਕਿਸੇ ਦਿਨ ਉਸ ਦੀ ਸ਼ਕੈਤ ਕਰਦਾ ਪ੍ਰਿੰਸੀਪਲ ਕੋਲ। ਤੇਰੀ ਕੀ ਰਾਏ ਏ?'

'ਮੇਰੀ ਕੀ ਰਾਏ ਹੋਨੀ ਏ, ਮਾਲਾ। ਜਿੱਦਾ ਤੂੰ ਮੁਨਾਸਬ ਸਮਝੇ। ਗੁਸਾ ਤੇ ਮੈਨੂੰ ਵੀ ਉਸ ਤੇ ਬਹੁਤ ਹੈ। ਪਰ ਕੀ ਕਰ ਫਿਰ ਵੀ ਤਰਸ ਆ ਜਾਂਦਾ ਏ।

'ਅਛਾ, ਮੈਂ ਕਰਾਂਗੀ ਸ਼ਕਾਇਤ ਉਸਦੀ ਕਿਸੇ ਦਿਨ ਇਹ ਕਹਿ ਮਾਲਾ ਉਠੀ ਤੇ ਪ੍ਰੀਤਮ ਪਾਸੋਂ ਉਸਦੀ ਆਪ ਬੀਤੀ ਸੁਨਣ ਲਈ ਤਿਨਾਂ ਦਿਨਾਂ ਦਾ ਵਾਹਿਦਾ ਲੈ ਕੇ ਆਪਣੇ ਘਰ ਚਲੀ ਆਈ।

***

ਚਾਰ

ਪ੍ਰੇਮ ਦਿੱਲੀ ਮੌਡਰਨ ਕਾਲਜ ਵਿਚ ਦਾਖਲ ਹੋ ਗਿਆ ਇਕ ਮਹੀਨਾ ਦਿਲੀ ਰਹਿਣ ਕਰਕੇ ਉਹ ਬਹੁਤ ਉਦਾਸ ਚੁਕਿਆ ਸੀ। ਹਰ ਵਕਤ ਮਾਲਾ ਦਾ ਖਿਆਲ, ਜਦ ਦੀ ਮਾਲਾ ਦੀ ਤਸਵੀਰ ਨਾਲ ਗੱਲਾਂ। ਐਉਂ ਮਲੂਮ ਹੁੰਦਾ ਸੀ ਕਿ ਜੇ ਥੋੜੇ ਦਿਨਾਂ ਤਕ ਹੋਰ ਇਹੋ ਹਾਲਤ ਰਹੀ ਤਾਂ ਜ਼ਰੂਰ ਦੀਵਾਨਾ