ਪੰਨਾ:ਨਿਰਮੋਹੀ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮੋਹੀ

੩੭

ਹੋ ਜਾਵੇਗਾ।

ਅਜ ਕਾਲਜ ਤੋਂ ਵਾਪਸ ਔਣ ਲਗੇ ਉਹ ਬਹੁਤ ਈ ਉਦਾਸ ਚਿਤ ਨਜ਼ਰ ਆ ਰਿਹਾ ਸੀ। ਜਦ ਉਹ ਦੇਖਦਾ ਕਿ ਕਾਲਜ ਦੇ ਸਭ ਮੁੰਡੇ ਅਰ ਕੁੜੀਆਂ ਖੂਬ ਮੌਜਾਂ ਮਾਨ ਰਹੇ ਨੇ, ਕੋਈ ਹਾਕੀ, ਕੋਈ ਫੁਟ ਬੋਲ ਤੇ ਕੋਈ ਹੋਰ ਹੋਰ ਖੇਲਾਂ ਖੇਲ ਰਹੇ ਹਨ, ਤਾਂ ਉਸ ਦੇ ਦਿਲ ਵਿਚ ਵੀ ਉਬਾਲ ਉਠਦਾ। ਪਰ ਇਕ ਅਧੀ ਬਾਜੀ ਖੇਲ ਉਹ ਠੰਡਾ ਹੋ ਬੈਠ ਜਾਂਦਾ। ਅੱਜ ਕਾਲਜ ਵਿਚ ਇਕ 'ਪ੍ਰੇਮ ਪਿਆਸੇ' ਨਾਂ ਦਾ ਡਰਾਮਾ ਖੋਲਿਆ ਗਿਆ ਸੀ। ਇਸ ਨੂੰ ਦੇਖ ਪ੍ਰੇਮ ਹੋਰ ਵੀ ਪ੍ਰੇਸ਼ਾਨ ਹੋ ਉਠਿਆ ਸੀ। ਕਿਉਂਕਿ ਉਹ ਹੁਬਹੂ ਉਸੇ ਉਤੇ ਢੁਕਦਾ ਸੀ। ਡਰਾਮੇ ਵਿਚ ਦਸਿਆ ਸੀ: ਪ੍ਰੇਮੀ ਕਿਧਰੇ ਦੂਰ ਚਲਿਆ ਜਾਂਦਾ ਹੈ, ਤੇ ਪ੍ਰੇਮਕਾ ਨੂੰ ਚਿਠੀ ਤਕ ਪੌਣੀ ਵੀ ਭੁਲ ਜਾਂਦਾ ਹੈ। ਤੇ ਪ੍ਰੇਮਕਾ ਉਸਦੀ ਯਾਦ ਵਿਚ ਵਿਲਕ ਵਿਲਕ ਕੇ ਮਰ ਜਾਂਦੀ ਹੈ। ਅਰ ਬਰੀ ਦਮਾਂ ਤੱਕ ਉਹ ਪ੍ਰੇਮੀ ਦੇ ਦਰਸ਼ਨਾਂ ਤੋਂ ਵਾਂਜੀ ਰਹਿ ਜਾਂਦੀ ਹੈ।

ਇਹ ਦੇਖ ਉਹ ਸੋਚ ਰਿਹਾ ਸੀ, ਮੈਂ ਵੀ ਕਿਨਾਂ ਨਰਦਈ ਹਾਂ। ਇਕ ਮਹੀਨਾ ਹੋ ਗਿਆ ਏ ਮੈਨੂੰ ਆਇਆਂ, ਪਰ ਮੈਂ ਇਕ ਚਿਠੀ ਵੀ ਨਹੀਂ ਪਾ ਸਕਿਆ, ਉਸ ਵਿਚਾਰੀ ਨੂੰ। ਕਿਧਰੇ ਮੇਰੀ ਮਾਲਾ ਦਾ ਵੀ ਇਹੋ ਹਾਲ ਨਾਂ ਹੋਵੇ। ਉਹ ਵੀ ਤੇ ਮੇਰੇ ਬਿਨਾ ਬਹੁਤ ਉਦਾਸ ਰਹਿੰਦੀ ਹੋਵੇਗੀ । ਇਹ ਸੋਚਦਾ ਹੋਇਆ ਪ੍ਰੇਮ ਚਲਾ ਆ ਰਿਹਾ ਸੀ ਕਿ ਅਚਾਨਕ ਸਾਮਨੇ ਔਂਦੇ ਹੋਏ ਸਾਈਕਲ ਨਾਲ ਟਕਰਾ ਕੇ ਉਸ ਦੇ ਸਾਰੇ ਖ਼ਿਆਲ ਖਿੰਡਰ ਪੁੰਡਰ ਗਏ। ਕਿਤਾਬਾਂ ਜ਼ਮੀਨ ਤੇ ਡਿਗ