ਪੰਨਾ:ਨਿਰਮੋਹੀ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੨

ਨਿਰਮੋਹੀ

ਪ੍ਰੇਮ ਅਜੇ ਵੀ ਉਥੇ ਹੀ, ਮੇਜ਼ ਤੇ ਸਿਰ ਸੁਟੀ, ਚਿਠੀ ਬਾਬਤ ਸੋਚ ਰਿਹਾ ਸੀ। ਪਿਤਾ ਦੀ ਚਿਠੀ ਨੇ ਜਿਵੇਂ ਹਲ ਚਲ ਮਚਾ ਰਖੀ ਸੀ ਉਸ ਦੇ ਦਿਲ ਅੰਦਰ। ਅਚਾਨਕ ਉਸ ਦੇ ਮਾਮੇ ਨੇ ਦੇਖਿਆ ਕਿ ਪ੍ਰੇਮ ਪੜ੍ਹਨ ਵਾਲੇ ਕਮਰੇ ਵਿਚ ਹੀ ਲੰਮਾ ਪਿਆ ਹੈ। ਤਾਂ ਉਸ ਨੇ ਉਸਨੂੰ ਉਠਾ ਕੇ ਉਸ ਦੇ ਕਮਰੇ ਵਿਚ ਭੇਜਿਆ। ਪਰ ਖਿਆਲ ਅਜੇ ਵੀ ਉਸਦੇ ਸੁਧਰ ਨਹੀਂ ਸਕੇ। ਸਭ ਕੁਝ ਭੁਲਾਣ ਲਈ ਉਸਨੇ ਕੋਈ ਨਾਵਲ ਕਢਿਆ ਤੇ ਪੜ੍ਹਨਾ ਸ਼ੁਰੂ ਕੀਤਾ। ਮਸਾਂ ਅਜੇ ਭੂਮਕਾ ਪੜ੍ਹ ਕੇ ਇਕ ਕਾਂਡ ਵੀ ਨਹੀਂ ਸੀ ਪੜ੍ਹਿਆ ਕਿ ਨੀਂਦ ਨੇ ਉਸ ਨੂੰ ਦਬਾਇਆ ਤੇ ਉਹ ਕਿਤਾਬ ਹਥ ਵਿਚ ਫੜੀ ਫੜੀ ਹੀ ਸੌਂ ਗਿਆ।

***

ਪੰਜ

ਜਦ ਕੋਈ ਬਪਾਰੀ ਜਦ ਤੋਂ ਉਸਨੇ ਬਪਾਰ ਸ਼ੁਰੂ ਕੀਤੀ ਹੋਵੇ, ਹਮੇਸ਼ਾ ਖਟਦਾ ਹੀ ਰਿਹਾ ਹੋਵੇ, ਇਕ ਪੈਸੇ ਦਾ ਵੀ ਉਸ ਨੇ ਕਦੀ ਨੁਕਸਾਨ ਨਾ ਸਹਿਨ ਕੀਤਾ ਹੋਵੇ, ਜੇ ਅਚਾਨਕ ਉਸਨੂੰ ਪੰਝੀ ਤੀਹ ਹਜ਼ਾਰ ਦਾ ਘਾਟਾ ਪੈ ਜਾਵੇ ਤਾਂ ਉਸਨੂੰ ਇਤਬਾਰ ਹੀ ਨਹੀਂ ਔਂਦਾ ਕਿ ਉਸਨੂੰ ਏਨਾ ਘਾਟਾ ਪੈ ਸਕਦਾ ਹੈ, ਦੋ ਚਿਤੇ ਜਹੇ ਮਨ ਨਾਲ ਕਦੀ ਇਧਰ ਕਦੀ ਉਧਰ ਟਹਿਲ ਟਹਿਲ ਕੇ ਅਪਣੇ ਆਪ ਨੂੰ ਵਿਸ਼ਵਾਸ ਦਿਵਾਨ ਦੀ ਕੋਈ। ਕਰਦਾ ਹੈ ।