ਪੰਨਾ:ਨਿਰਮੋਹੀ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਿਰਮੋਹੀ

੪੯

ਮਾਤਰ ਹੀ ਸੁਖੀ ਹਾਂ। ਦਿਨ ਰਾਤ ਈਸ਼ਵਰ ਅਗੇ ਇਹੋ ਪ੍ਰਾਰਥਨਾ ਕਰਦਾ ਹਾਂ, ਕਿ ਜਲਦੀ ਨਾਲ ਤੇਰੀ ਮਾਤਾ ਜੀ ਰਾਜੀ ਹੋ ਜਾਨ ਤੇ ਮੈਂ ਪ੍ਰੀਤਮ ਦਾ ਦਰਸ਼ਨ ਕਰ ਦਿਲ ਸ਼ਾਂਤ ਕਰਾਂ।

ਜੇ ਕੁਝ ਦਿਨ ਹੋਰ ਨਾ ਆਈ ਤੇ ਮੈਨੂੰ ਇਸੇ ਤਰਾਂ ਇਕੱਲੇ ਹੀ ਰਹਿਨਾ ਪਿਆ ਤਾਂ ਬਸ ਮੈਂ ਤੇ ਪਹੁੰਚ ਜਾਵਾਂਗਾ ਹਰੀ ਕੇ ਦੁਵਾਰ। ਇਸ ਵਿਚ ਝੂਠ ਨਹੀਂ, ਸਚ ਕਹਿੰਦਾ ਹਾਂ, ਪ੍ਰੀਤਮ। ਮੈਂ ਤੇ ਬੜਾ ਦਿਲ ਨੂੰ ਪਕਾ ਕਰਦਾ ਹਾਂ, ਪਰ ਇਹ ਐਸਾ ਕਮਬਖਤ ਹੈ ਕਿ ਜੋ ਸਮਝਦਾ ਹੀ ਨਹੀਂ। ਚੰਗਾ, ਜਿਵੇਂ ਵੀ ਹੋਵੇਂ ਜਲਦੀ ਔਣ ਦੀ ਕੋਸ਼ਸ਼ ਕਰੀ। ਮੈਨੂੰ ਉਮੀਦ ਹੈ ਤੇਰੇ ਵਿਚ ਵੀ ਉੱਨੀ ਹੀ ਮੁਹੱਬਤ ਹੋਵੇਗੀ ਜਿਨੀ ਕਿ ਮੇਰੇ। ਖੁਤ ਖੁਤੀ ਤੇਰੇ ਦਿਲ ਵਿਚ ਵੀ ਜਰੂਰ ਹੁੰਦੀ ਹੋਵੇਗੀ ਮੈਨੂੰ ਮਿਲਨ ਲਈ, ਪਰ ਤੂੰ ਵੀ ਤੇ ਮਜਬੂਰ ਹੈ। ਅਛਾ ਜੋ ਈਸ਼ਵਰ ਕਰਦਾ ਠੀਕ ਹੀ ਕਰਦਾ ਹੈ। ਸ਼ਾਇਦ ਇਸ ਵਿਚ ਵੀ ਕੋਈ ਭਦ ਹੋਵੇ। ਉਫ! ਦੋ ਮਹੀਨਿਆਂ ਦੀਆਂ ਛੁੱਟੀਆਂ ਕਿਵੇਂ ਨਿਕਲਨ ਗੀਆਂ? ਖੈਰ! ਹੋਰ ਸਬ ਠੀਕ ਹੈ। ਮਾਤਾ ਜੀ ਨੂੰ ਮੇਰਾ ਪ੍ਰਨਾਮ ਕਹਿ ਦੇਣਾ ਤੇ ਜਵਾਬ ਜਲਦੀ ਦੇਨ ਦੀ ਕਿਰਪਾਲਤਾ ਕਰੀਂ।

ਨਿਘੇ ਪਿਆਰ ਸਹਿਤ ਤੇਰਾ
ਜਗਿੰਦਰ ਪਾਲ

ਚਿਠੀ ਪੜ੍ਹੀ ਤਾਂ ਮੈਂ ਬੜੀਆਂ ਸੋਚਾਂ ਵਿਚ ਪੈ ਗਈ। ਹੁਣ ਕੀ ਹੋਵੇਗਾ? ਸਚ ਮੁਚ ਜਗਿੰਦਰ ਕਿਧਰੇ ਪਾਗਲ ਤੇ ਨਹੀਂ ਹੋ ਗਿਆ ਮੇਰੇ ਪ੍ਰੇਮ ਵਿਚ। ਜੇ ਉਹ ਇਸੇ ਤਰਾਂ ਰਿਹਾ ਤਾਂ ਤੇ ਕੰਮ ਬਹੁਤ ਭੈੜਾ ਹੈ। ਮਾਤਾ ਜੀ ਅਜੇ ਸੇਹਤਯਾਬ ਹੁੰਦੇ