ਪੰਨਾ:ਨਿਰਮੋਹੀ.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੁਖ ਬੰਧ

ਸੰਨ ੧੯੪੬ ਈ: ਦੇ ਸਰਦੀਆਂ ਦੇ ਦਿਨਾਂ ਦੀ ਗੱਲ ਏ, ਜਦੋਂ ਮੇਰੇ ਇਕ ਮਿਤ੍ਰ ਨੇ ਸ ਜਸਵੰਤ ਸਿੰਘ "ਲਹਿਰੀ" ਨਾਲ ਮੇਰੀ ਜਾਨ ਪਛਾਣ ਕਰਾਈ। ਓਹਨੀਂ ਦਿਨੀਂ ਮੈਂ ਲਾਹੌਰ ਤੋਂ ਨਿਕਲਣ ਵਾਲੇ ਸਪਤਾਹਿਕ "ਪ੍ਰੇਮ ਸੰਦੇਸ਼" ਦਾ ਐਡੀਟਰ ਸਾਂ ਤੇ ਪਹਿਲੀ ਮੁਲਾਕਾਤ ਵਿਚ ਹੀ ਮੈਂ ਅਨੁਭਵ ਕਰ ਲਿਆ ਕਿ "ਲਹਿਰੀ" ਜੀ ਵਿਚ ਉਹਨਾਂ ਵਿਚਲਾ ਸਾਹਿਤਕਾਰ ਤੇ ਬੜੀ ਤੇਜ਼ੀ ਨਾਲ ਬਾਹਰ ਪ੍ਰਗਟ ਹੋ ਰਿਹਾ ਹੈ। ਲਹਿਰੀ ਜੀ ਨਾਲ ਮੇਰੀ ਇਹ ਮੁਲਾਕਾਤ ਇਕ ਡੂੰਘੀ ਮਿਤ੍ਰਤਾ ਵਿਚ ਬਦਲ ਗਈ ਜਦ ਕਿ ਮੈਂ ਉਹਨਾਂ ਦੀਆਂ ਨਿਕੀਆਂ ਨਿਕੀਆਂ ਕਵਿਤਾਵਾਂ ਨੂੰ ਪਸੰਦ ਕਰਕੇ "ਪ੍ਰੇਮ ਸੰਦੇਸ਼" ਵਿਚ ਛਾਪਣ ਲੱਗ ਪਿਆ। 'ਪ੍ਰੇਮ ਸੰਦੇਸ਼' ਵਲੋਂ ਉਤਸ਼ਾਹ ਮਿਲਣ ਕਰਕੇ ਇਹਨਾਂ ਨੇ ਬਹੁਤ ਸਾਰੀਆਂ ਕਵਿਤਾਵਾਂ ਤੇ ਗੀਤ ਲਿਖਣੇ ਸ਼ੁਰੂ ਕਰ ਦਿਤੇ। ਐਉਂ ਚੋਖਾ ਚਿਰ ਲਹਿਰੀ ਜੀ ਕਾਵਿ-ਰਚਨਾਵਾਂ ਮੈਨੂੰ ਭੇਜਦੇ ਰਹੇ ਤੇ ਮੈਂ ਉਹਨਾਂ ਨੂੰ ਪ੍ਰੇਮ ਸੰਦੇਸ਼ ਵਿਚ ਛਾਪਦਾ ਰਿਹਾ।

ਇਹਨਾਂ ਦੀਆਂ ਮੁਢਲੀਆਂ ਕਹਾਣੀਆਂ ਅੰਮ੍ਰਿਤਸਰ ਦੇ 'ਪੰਜਾਬੀ ਪੰਚ' ਵਿਚ ਛਪੀਆਂ ਸਨ, ਪਰ ਇਹ ਤਕਨੀਕ ਦੇ ਲਿਹਾਜ਼ ਨਾਲ ਕਾਫੀ ਸੁਧਾਰ ਮੰਗਦੀਆਂ ਸਨ। ਫੇਰ ਜਦ ਦੇਸ਼ ਦੀ ਵੰਡ ਹੋਣ ਦੇ ਨਾਲ ਮੈਂ ਸ਼ਰਨਾਰਥੀ ਦੀ ਹਾਲਤ ਵਿਚ ਅੰਮ੍ਰਿਤਸਰ ਆ ਗਿਆ ਤਾਂ 'ਲਹਿਰੀ' ਜੀ ਨਾਲ ਵੀ ਸਮੇਂ ਸਮੇਂ