ਪੰਨਾ:ਨਿਰਮੋਹੀ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮੋਹੀ

੬੫

'ਪਰ ਇਸ ਦੀਆਂ ਹਰਕਤਾਂ ਵੀ ਤੇ ਉਸੇ ਵਰਗੀਆਂ ਲਗਦੀਆਂ ਨੇ।'

'ਹਾਂ, ਇਹ ਤੇ ਠੀਕ ਏ।'

'ਫਿਰ ਦਸਦੀ ਕਿਉਂ ਨਹੀਂ ਤੂੰ? ਜਰਾ ਮੈਂ ਵੀ ਦੇਖਾਂ ਉਸ ਬੇ-ਜੁਬਾਨ ਬੇਵਫਾ ਦਾ ਮੂੰਹ।'

'ਜਿਦ ਨਾ ਕਰ, ਮਾਲਾ, ਤੇਰੇ ਲਈ ਠੀਕ ਨਹੀਂ ਹੋਵੇਗਾ। ਆਖਰ ਤੋਂ ਕਰਨਾ ਵੀ ਕੀ ਏ ਉਸ ਨੂੰ ਵੇਖਕੇ?'

'ਕੀ ਕਰਨਾ ਹੈ? ਜਰਾ ਉਸਦੀਆਂ ਕਰਤੂਤਾਂ ਦਸਾਂਗੀ ਉਸ ਨੂੰ। ਜੇ ਹੋ ਸੱਕਿਆ ਤਾਂ ਦੋ ਚਾਰ ਗਰਮਾ ਗਰਮ ਚਾਟੇ ਵੀ ਲਾਵਾਂਗੀ, ਤੇ ਫਿਰ ਪੁਛਾਂਗੀ ਹੁਣ ਦਸ, ਕੀ ਦੋਸ਼ ਸੀ ਮੇਰੀ ਪ੍ਰੀਤਮ ਵਿੱਚ ਜੋ ਉਸ ਨੂੰ ਠੁਕਰਾ ਕੇ ਉਸ ਦੀ ਜਿੰਦਗੀ ਬਰਬਾਦ ਕਰ ਦਿਤੀ ਆ?'

ਇਹ ਤੇ ਠੀਕ ਹੈ, ਮਾਲਾ, ਪਰ ਮੈਂ ਨਹੀਂ ਚਾਹੁੰਦੀ ਕਿ ਤੂੰ ਉਸ ਨਾਲ ਇਸ ਤਰਾਂ ਕਰੇ। ਜੇ ਤੂੰ ਕੁਝ ਵੀ ਵਧੀਕੀ ਕੀਤੀ ਪਤਾ ਨਹੀਂ ਉਹ ਕੀ ਕੁਝ ਕਰ ਬੈਠੇ। ਹੁਣ ਤੇ ਉਸ ਰਬ ਹੀ ਬਚਾਏ। ਜੋ ਕੰਮ ਉਹ ਕਰਦਾ ਹੈ ਰਬ ਦੁਸ਼ਮਨ ਕੋਲੋਂ ਵੀ ਨਾ ਕਰਾਏ। ਜਦ ਉਹ ਆਪਨੀ ਮਾਂ ਦਾ ਕਿਹਾ ਨਹੀਂ ਮੰਨ ਸਕਦਾ ਫਿਰ ਤੇਰੇ ਸਮਝਾਨ ਨਾਲ ਕੀ ਬਨਦਾ ਹੈ। ਲੋਕ ਕਹਿੰਦੇ ਹਨ ਕੁਤੇ ਦੀ ਪੂਛ ਬਾਰਾਂ ਸਾਲ ਵੰਜਲੀ ਵਿਚ ਪਈ ਰਹੀ, ਫਿਰ ਵੀ ਵਿੰਗੀ ਦੀ ਵਿੰਗੀ ਹੀ ਰਹੇਗੀ। ਉਹ ਹਾਲ ਇਸ ਵੇਲੇ ਜੁਗਿੰਦਰ ਦਾ ਹੈ।'

ਏਨੇ ਵਿਚ ਨੌਕਰ ਨੇ ਇਕ ਚਿਠੀ ਮਾਲਾ ਨੁੰ ਦਿਤੀਤ ਤੇ ਵਾਪਸ ਚਲਾ ਅਇਆ। ਪ੍ਰੇਮ ਦੇ ਹਥ ਦੀ ਲਿਖਾਵਟ