ਪੰਨਾ:ਨਿਰਮੋਹੀ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮੋਹੀ

੬੭

ਹੈ ਉਸ ਦਾ। ਮੈਨੂੰ ਉਮੀਦ ਤੇ ਹੈ ਕਿ ਪਿਤਾ ਜੀ ਮੇਰੀ ਗਲ ਮਨ ਲੈਣਗੇ। ਪਰ ਅਗੇ ਈਸ਼ਵਰ ਦੀ ਮਰਜੀ। ਬੰਦਾ ਸੋਚਦਾ ਕੁਛ ਹੈ ਤੇ ਹੁੰਦਾ ਕੁਛ ਹੈ। ਇਹ ਇਕ ਪਰਤਾਈ ਹੋਈ ਗਲ ਹੈ।

ਹੋਰ ਮੈਂ ਏਥੇ ਉਞ ਤੇ ਹਰ ਇਕ ਤਰਾਂ ਸੁਖੀ ਹਾਂ, ਪਰ ਤੇਰੀ ਅਨਹੋਂਦ ਕਾਰਨ ਸਾਰਾ ਸ਼ਹਿਰ ਹੀ ਸੁੰਨਾ ਸੁੰਨਾ ਦਿਖਾਈ ਦੇ ਰਿਹਾ ਹੈ। ਖੈਰ, ਜੋ ਹੋਣਾ ਸੀ ਉਹ ਤੇ ਹੋ ਹੀ ਗਿਆ ਹੈ। ਹੁਣ ਤੇ ਇਹੋ ਹੋ ਸਕਦਾ ਹੈ ਕਿ ਜਦੋਂ ਕਾਲਜ ਬੰਦ ਹੋਵੇ, ਮੈਂ ਲਖਨਊ ਆ ਕੇ ਮਿਲ ਜਾਇਆ ਕਰਾ। ਇਸ ਦੇ ਸਿਵਾ ਹੋਰ ਕੋਈ ਚਾਰਾ ਵੀ ਤੇ ਨਹੀਂ ।

ਮਾਲਾ, ਲਿਖਣ ਨੂੰ ਤੇ ਬਹੁਤ ਸਾਰੀਆਂ ਗੱਲਾਂ ਹਨ। ਪਰ ਇਸ ਵਕਤ ਮੇਰਾ ਦਿਮਾਗ ਕੰਮ ਨਹੀਂ ਕਰ ਰਿਹਾ। ਚਾਹੇ ਮੈਂ ਇਕਾਂਤ ਵਿਚ ਬੈਠਾ ਹਾਂ, ਮੇਰੇ ਆਸ ਪਾਸ ਕੋਈ ਨਹੀਂ। ਬਾਗ ਦੀ ਇਕ ਨਕਰੇ ਕਰਸੀ ਡਾਹ ਕੇ ਤੇ ਸਾਮਨੇ ਇਕ ਨਿਕਾ ਜਿਹਾ ਮੇਜ ਰਖ ਕੇ ਮੈਂ ਚਿਠੀ ਲਿਖ ਰਿਹਾ ਹਾਂ। ਪਰ ਫੇਰ ਵੀ ਮਨ ਕਾਬੂ ਵਿਚ ਨਹੀਂ ਔਂਦਾ ਕਲਮ ਫੜਦਾ ਹਾਂ ਤਾਂ ਉਹ ਕੰਬਨ ਲਗ ਪੈਂਦੀ ਹੈ। ਗਲ ਸੋਚਦਾ ਹਾਂ ਤਾਂ ਉਹ ਲਿਖਣ ਲਗਿਆਂ ਭੁਲ ਜਾਂਦੀ ਹੈ। ਗੁੱਸਾ ਨਾ ਕਰੀ, ਮਾਲਾ, ਇਸ ਵਕਤ ਅਜੀਬ ਹਾਲਤ ਹੈ। ਸ਼ਾਇਦ ਇਹ ਮਿਲਨ ਤੋਂ ਬਾਹਦ ਪਹਿਲੀ ਜੁਦਾਈ ਏ, ਇਸੇ ਕਾਰਨ ਮਨ ਕਾਬੂ ਨਹੀ ਔਂਦਾ।

ਅਜੇ ਮੇਂ ਚਿਠੀ ਏਥੇ ਹੀ ਸਮਾਪਤ ਕਰ ਦੇਂਦਾ ਹਾਂ, ਦਿਲ ਟਿਕਾਨੇ ਔਣ ਤੇ ਫਿਰ ਲਿਖਾਂਗਾ। ਹਾਲੀ ਤਾਂ ਪਿਤਾ ਦੀ ਚਿਠੀ ਹੀ ਦਿਮਾਗ ਵਿਚ ਚਕਰ ਲਾ ਰਹੀ ਏ। ਮੇਰੀ ਲਤ ਕੀ ਏ, ਇਹ ਤੇਰੇ ਕੋਲੋਂ ਗੁਝੀ ਹੋਈ ਨਹੀਂ । ਬਹੁਤੀ