ਪੰਨਾ:ਨਿਰਮੋਹੀ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮੋਹੀ

੬੯

'ਆਖਰ ਗਲ ਕੀ ਏ? ਮੈਂ ਵੀ ਸੁਣਾਂ। ਏਦਾਂ ਬੁਝਾਰਤਾਂ ਨਾਲ ਮੈਨੂੰ ਕੋਈ ਸਮਝ ਨਹੀਂ ਔਂਦੀ ਪਈ।'

'ਗਲ ਤੇ ਉਹੋ ਪੁਰਾਨੀ ਹੈ। ਅਜ ਸਵੇਰੇ ਮੈਂ ਕਾਲਜ ਆ ਰਹੀ ਸੀ, ਕਿ ਅਚਾਨਕ ਮੈਨੂੰ ਰਸਤੇ ਵਿਚ ਜੁਗਿੰਦਰ ਮਿਲਿਆ। ਮੈਂ ਪੈਦਲ ਤੇ ਉਹ ਸਾਈਕਲ ਤੇ ਸੀ। ਮੈਨੂੰ ਦੇਖਦੇ ਹੀ ਬੋਲ ਉਠਿਆ, 'ਆਉ, ਬਿਠਾ ਕੇ ਲੈ ਚੱਲਾਂ, ਮੇਰੀ ਸਰਕਾਰ। ਕੋਮਲ ਕੋਮਲ ਪੈਰ ਹਨ, ਕਿਧਰੇ ਮਚਕੋੜ ਈ ਨਾ ਆ ਜਾਏ। ਹਲੇ ਤਾਂ ਮੈਂ ਘਬਰਾ ਜਹੀ ਗਈ, ਪਰ ਜਲਦੀ ਹੀ ਆਪਨੇ ਆਪ ਨੂੰ ਸੰਭਾਲ ਕੇ ਬੋਲੀ-

'ਸ਼ਰਮ ਨਹੀਂ ਔਂਦੀ ਇਸ ਤਰਾਂ ਕਹਿੰਦਿਆਂ? ਇਕ ਕੱਲੀ ਕੁੜੀ ਨੂੰ ਦੇਖ ਉਸ ਨਾਲ ਇਸ ਤਰਾਂ ਦਾ ਬੇਹੂਦਾ ਮਖੌਲ ਨਾ ਕਿਸੇ ਸ਼ਰੀਫ ਆਦਮੀ ਦਾ ਕੰਮ ਨਹੀਂ। ਮੈਂ ਕੌਣ ਲਗਦੀ ਹਾਂ ਤੇਰੀ ਜੋ ਇਉਂ ਅਗੇ ਪਿਛੇ ਪਿਆ ਫਿਰਦਾ ਏ? ਅਰ ਮਾਂ ਭੈਣ ਨਹੀਂ ਊ?' ਸੁਣ ਕੇ ਉਹ ਬੋਲਿਆ-

'ਉਹੋ! ਗੁੱਸੇ ਹੋ ਗਈ ਏ ਸਰਕਾਰ। ਘਬਰੌਣ ਦੀ ਗਲ ਨਹੀਂ। ਮੈਂ ਕੋਈ ਓਪਰਾ ਥੋੜਾ ਈ ਆਂ | ਫੇਰ ਤੇਰੇ ਭਲੇ ਲਈ ਗਲ ਕਹੀ ਏ, ਕਿ ਕੋਮਲ ਪੈਰ ਦੁਖਨ ਲਗ ਪੈਣਗੇ, ਸੈਕਲ ਤੇ ਲੈ ਚਲਦਾ ਹਾਂ। ਭਲਾ ਇਹ ਕਿਧਰੋਂ ਦੀ ਭੈੜੀ ਗਲ ਏ?' ਇਸ ਤਰਾਂ ਦੀਆਂ ਬੇਹੁੂਦਾ ਗਲਾਂ ਕਰਦਾ ਹੋਇਆ ਉਹ ਸਾਈਕਲ ਤੋਂ ਉਤਰ ਪੈਦਲ ਮੇਰੇ ਨਾਲ ਨਾਲ ਤੁਰ ਪਿਆ। ਮੈਂ ਬਹੁਤੇਰਾ ਕਿਹਾਂ, 'ਤੂੰ ਸਾਇਕਲ ਤੇ ਜਾ, ਮੈਂ ਆਪੇ ਇੱਕਲੀ ਆ ਜਾਵਾਂਗੀ।' ਤਾਂ ਪਤੈ ਉਸ ਨੇ ਕੀ ਕਿਹਾ?

'ਕੀ?' .