ਪੰਨਾ:ਨਿਰਮੋਹੀ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਿਰਮੋਹੀ

'ਲਹਿਰੀ' ਜੀ ਨੇ ਆਪਣੇ ਪੈਰਾਂ ਉਤੇ ਹੀ ਏਨੀ ਤਰੱਕੀ ਕੀਤੀ ਹੈ। ਇਹਨਾਂ ਨੂੰ ਕਿਸੇ ਨੇ ਰਾਤੋ ਰਾਤ ਕਲਾਕਾਰ ਨਹੀਂ ਬਣਾ ਦਿੱਤਾ। ਇਸ ਲਈ ਇਹਨਾਂ ਦੇ ਨਵੇਂ ਨਾਵਲ 'ਬੇਵਫਾ ਨਿਰਮੋਹੀ' ਵਿਚ ਇਹਨਾਂ ਦੀ ਕਲਮ ਦੇ ਚਮਤਕਾਰ ਵੇਖ ਕੇ ਜਿਥੇ ਮੈਨੂੰ ਅਤਿਅੰਤ ਪ੍ਰਸੰਨਤਾ ਹੋਈ ਹੈ, ਉਥੇ ਹੈਰਾਨੀ ਵੀ। ਦਿਲ ਬਾਰ ਬਾਰ ਇਹੋ ਪੁਛਦਾ ਹੈ ਕਿ ਕੀ ਇਹ ਉਹੋ 'ਲਹਿਰੀ' ਹੈ, ਜੋ ਕਿਸੇ ਸਮੇਂ ਇਕ ਆਮ ਪੱਧਰ ਦੀਆਂ ਚੀਜ਼ਾਂ ਲਿਖਿਆ ਕਰਦਾ ਸੀ। ਪਰ ਮਿਹਨਤ, ਸ਼ੌਕ ਤੇ ਤਜਰਬਾ ਇਨਸਾਨ ਨੂੰ ਕਿਤੋਂ ਦਾ ਕਿਤੇ ਪਹੁੰਚਾ ਦੇਂਦਾ ਹੈ। ਇਸ ਲਈ 'ਲਹਿਰੀ' ਹੋਰੀਂ ਮੇਰੀ ਵਧਾਈ ਦੇ ਹੱਕਦਾਰ ਹਨ ਕਿ ਉਹਨਾਂ ਨੂੰ ਆਪਣੇ ਮਿਸ਼ਨ ਵਿਚ ਚੋਖੀ ਸਫਲਤਾ ਪ੍ਰਾਪਤ ਹੋਈ ਹੈ। ਅੱਜ 'ਲਹਿਰੀ' ਇਕ ਕਹਾਣੀਕਾਰ ਹੀ ਨਹੀਂ, ਸਗੋਂ ਇਕ ਚੰਗਾ ਨਾਵਲ ਕਾਰ ਵੀ ਹੈ। ਇਹ ਉਸਦੇ ਚੰਗੇ ਭਵਿਖ ਦਾ ਸੁਹਣਾ ਪ੍ਰਗਟਾ ਹੈ। 'ਨਿਰਮੋਹੀ' ਦਾ ਪਲਾਟ, ਪਾਤਰ ਉਸਾਰੀ ਤੇ ਸਥਾਨਕ ਰੰਗ ਖੂਬ ਸੁਲਝਿਆ ਹੋਇਆ ਤੇ ਨਿਖਰਵਾਂ ਹੈ। ਨਾਵਲ ਦਾ ਹੀਰੋ , ਤੇ ਹੀਰੋਇਨ ਦੀ ਮਾਨਸਿਕ ਅਵੱਸਥਾ ਨੂੰ 'ਲਹਿਰੀ' ਬੜੀ ਹੀ ਸਫਲਤਾ ਨਾਲ ਬਿਆਨ ਕਰ ਸਕਿਆ ਹੈ। 'ਲਹਿਰੀ' ਦਾ ਮਨੋਵਿਸ਼ਲੇਸ਼ਨ ਯਥਾਰਥਤਾ ਦੇ ਬਹੁਤ ਲਾਗੇ ਹੈ। ਨਾਵਲ ਵਿਚਲੇ ਹੋਰ ਪਾਤਰ ਵੀ ਬੜੇ ਢੁਕਵੇਂ ਤੇ ਨਾਵਲ ਦੀ ਕਹਾਣੀ ਨਾਲ ਰਚਦੇ ਮਿਚਦੇ ਜਾਪਦੇ ਹਨ। ਉਪਭਾਵਕਤਾ ਦੀ ਅਨਹੋਂਦ ਦੇ ਕਾਰਨ ਲਹਿਰੀ ਜੀ ਨੇ ਜਜ਼ਬਿਆਂ ਵਿਚ ਡੁੱਬ ਕੇ ਜਜ਼ਬਾਤੀ ਗੱਲਾਂ ਕਰਨ ਦੀ ਗਲਤੀ ਨਹੀਂ ਕੀਤਾ। ਮੈਂ ਸਮਝਦਾ ਹਾਂ ਕਿ ਨਿਰਮੋਹੀ ਸਹੀ ਅਰਥਾਂ ਵਿਚ ਸਮਾਜਿਕ ਗੁੰਝਲਾਂ ਨੂੰ ਖੋਲ੍ਹਣ