ਪੰਨਾ:ਨਿਰਮੋਹੀ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੪

ਨਿਰਮੋਹੀ

ਹੋਵੇ ਤਾਂ ਲਿਖਨੀ। ਉਤਰ ਦਾ ਚਾਹਵਾਨ।

ਤੇਰਾ ਆਪਨਾ ਹੀ "ਪ੍ਰੇਮ"

ਚਿਠੀ ਪੜ੍ਹ ਮਾਲਾ ਤੇ ਪ੍ਰੀਤਮ ਦੋਵੇਂ ਹੀ ਉਦਾਸ ਹੋ ਗਈਆਂ। ਪਰ ਕਰ ਵੀ ਕੀ ਸਕਦੀਆਂ ਸਨ? ਇਕ ਤੇ ਅਜੇ ਜੁਗਿੰਦਰ ਵਲੋਂ ਉਹਨਾਂ ਦਾ ਦਿਲ ਖਟਾ ਹੋਇਆ ਹੋਇਆ ਸੀ, ਦੁਸਰੇ ਇਸ ਚਿਠੀ ਨੂੰ ਪੜ੍ਹ ਕੇ ਹੋਰ ਵੀ ਖਰਾਬ ਹੋ ਗਿਆ।

ਰੋਟੀ ਦਾ ਵਕਤ ਹੋ ਚੁੱਕਾ ਸੀ। ਦੋਵਾਂ ਨੇ ਬੇ-ਦਿਲੀ ਨਾਲ ਕੁਝ ਥੋੜੀ ਬਹੁਤੀ ਰੋਟੀ ਖਾਧੀ ਤੇ ਫੇਰ ਬੈਠਕ ਵਿਚ ਆ ਗਲਾਂ ਕਰਨ ਲਗ ਪਈਆਂ। ਗਲਾਂ ਵਿਚ ਈ ਕਾਫੀ ਵਕਤ ਹੋ ਗਿਆ। ਅਖੀਰ ਪ੍ਰੀਤਮ ਆਪਨੇ ਘਰ ਆ ਗਈ।

ਇਕਲੀ ਮਾਲਾ ਹੋਰ ਵੀ ਚੁਪ ਚਾਪ ਜਹੀ ਹੋ ਕੇ ਬੈਠ ਗਈ। ਦਿਲ ਨੂੰ ਸ਼ਾਂਤ ਕਰਨ ਖਾਤਰ ਉਹ ਇਕ ਨਾਵਲ ਕਢ ਲਿਆਈ ਤੇ ਕੋਠੇ ਜਾ ਕੇ ਹਵਾ ਹਰੇ ਪੜਨਾ ਸ਼ੁਰੂ ਕਰ ਦਿਤਾ ਹੈ। ਜਦ ਉਠੀ ਤਾਂ ਵਕਤ ਯਾਰਾ ਦੇ ਕਰੀਬ ਸੀ। ਕਿਤਾਬ ਬੰਦ ਕਰ ਉਹ ਬਿਸਤਰੇ ਤੇ ਜਾ ਲੇਟੀ, ਤੇ ਲੇਟਦੇ ਹੀ ਨੀਦਰ ਦੇਵੀ ਦੀ ਗੋਦ ਵਿਚ ਸਿਰ ਰਖ ਦੁਨੀਆਂ ਦੇ ਸਾਰੇ ਗਮ ਭੁਲ ਗਈ।

***

ਨੌਂ

ਸ਼ੈਤਾਨ ਨੂੰ ਸ਼ੈਤਾਨੀ ਤੋਂ ਕਿੰਨਾ ਹੀ ਬੰਦ ਕਿਉਂ ਨਾ ਕੀਤਾ ਜਾਏ, ਪਰ ਉਹ ਆਪਣੀ ਕਾਰ ਸ਼ੈਤਾਨੀ ਤੋਂ ਕਦੀ ਬਾz