ਪੰਨਾ:ਨਿਰਮੋਹੀ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮੋਹੀ

੭੯

ਉਹ ਚਾਹੁੰਦਾ ਹੈ, ਮੈਂ ਕਿਸੇ ਨਾ ਕਿਸੇ ਤਰਾਂ ਤੇਰੇ ਨਾਲ ਸ਼ਾਦੀ ਕਰਾਂ। ਜੇ ਤੂੰ ਸਿਧੀ ਤਰਾਂ ਨਾ ਮੰਨੇ, ਤਾਂ ਉਹ ਡਰਾ ਧਮਕਾ ਕੇ ਵੀ ਤੇਨੂੰ ਰਾਜ਼ੀ ਕਰਨਾ ਚਾਹੁੰਦਾ ਏ। ਮੈਂ ਉਸ ਨੂੰ ਇਕ ਥਾਂ ਕਹਿੰਦਿਆਂ ਸੁਨਿਆ ਏ, ਚਾਹੇ ਕੁਝ ਵੀ ਹੋਵੇ, ਮੈਂ ਮਾਲਾ ਨੂੰ ਪ੍ਰਾਪਤ ਕੀਤੇ ਬਿਨਾ ਨਹੀਂ ਛਡਾਂਗਾ, ਚਾਹੇ ਮੇਰੀ ਜਾਨ ਵੀ ਕਿਉਂ ਨਾ ਚਲੀ ਜਾਵੇ। ਉਸਨੇ ਮੈਨੂੰ ਆਪਨੀ ਸਹੇਲੀ ਕੋਲੋਂ ਜੇਹੜੀਆਂ ਜੁਤੀਆਂ ਪਵਾਈਆਂ ਤੇ ਖੁਦ ਸ਼ਕਾਇਤ ਕਰਕੇ ਪ੍ਰਿੰਸੀਪਲ ਕੋਲੋਂ ਜੁਰਮਾਨਾ ਕਰਾਇਆ ਏ, ਮੈਂ ਉਸ ਕੋਲੋਂ ਇਸ ਦਾ ਪੂਰਾ ਪੂਰਾ ਬਦਲਾ ਚੁਕਾਵਾਂਗਾ। ਜਦੋਂ ਤਕ ਮੈਂ ਇਸ ਅਪਮਾਨ ਦਾ ਬਦਲਾ ਚੁਕਾ ਨਹੀਂ ਲੈਂਦਾ, ਮੇਰੇ ਦਿਲ ਨੂੰ ਸ਼ਾਤੀ ਨਹੀਂ ਆਵੇਗੀ।'

ਇਸ ਪਿਛੋਂ ਕਮਲਾ ਨੇ ਮਾਲਾ ਦੇ ਕੰਨ ਵਿਚ ਵੀ ਕੁਝ ਗੱਲਾਂ ਕਹੀਆਂ। ਤੇ ਉਠ ਕੇ ਤੁਰ ਪਈ। ਪਰ ਮਾਲਾ ਦੇ ਕਹਿਣ ਤੇ ਉਹ ਫਿਰ ਬੈਠ ਗਈ। ਮਾਲਾ ਨੇ ਮੁੰਡੂ ਨੂੰ ਆਵਾਜ਼ ਦੇ ਕੇ ਚਾਹ ਮੰਗਾਈ। ਚਾਹ ਪੀ ਜਾਂ ਕਮਲਾ ਜਾਨ ਲਗੀ ਤਾਂ ਮਾਲਾ ਨੇ ਜੋ ਚਿਠੀ ਪ੍ਰੇਮ ਨੂੰ ਲਿਖੀ ਸੀ ਉਹ ਕਮਲਾ ਦੇ ਹਥ ਦੇ ਦਿਤੀ ਤੇ ਕਿਹਾ-ਜਾਂਦੇ ਜਾਂਦੇ ਲੈਟਰ ਬਕਸ ਵਿਚ ਸੁਟ ਦਵੀ। ਚਿਠੀ ਲੈ ਕਮਲਾ ਬਾਹਰ ਆਈ ਤੇ ਬਜਾਏ ਆਪਨੇ ਘਰ ਜਾਨ ਦੇ ਉਹ ਸਿਧੀ ਜੁਗਿੰਦਰ ਦੇ ਘਰ ਗਈ।

ਜੁਗਿੰਦਰ ਘਰ ਨਹੀਂ ਸੀ। ਇਸ ਲਈ ਕਾਫੀ ਦੇਰ ਉਸ ਨੂੰ ਉਸਦੀ ਇੰਤਜ਼ਾਰੀ ਕਰਨ ਪਈ। ਜਦ ਉਹ ਘਰ ਆਇਆ ਤਾਂ ਅਗੇ ਕਮਲਾ ਨੂੰ ਬੈਠੀ ਦੇਖ ਬੋਲ ਉਠਿਆ- 'ਕਿਉਂ, ਕੀ ਖਬਰ ਲਿਆਈ ਏਂ, ਕਮਲਾ? ਕੋਈ ਆਸ