ਪੰਨਾ:ਨਿਰਮੋਹੀ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮੋਹੀ

੮੧

ਉਂਗਲ ਨਾਲ ਘਿਉ ਨਿਕਲਿਆ ਹੈ?'

'ਨਹੀਂ!'

ਤਾਂ ਫਿਰ ਪ੍ਰੇਮ ਮਾਲਾ ਨੂੰ ਰਾਜੀ ਖੁਸ਼ੀ ਮੇਰੇ ਹਥ ਕਿਸ ਤਰਾਂ ਸੌਂਪ ਸਕਦਾ ਹੈ? ਉਸ ਨਾਲ ਕੋਈ ਐਸੀ ਚਾਲ ਚਲਨੀ ਪਵੇਗੀ ਜੋ ਉਹ ਮਾਲਾ ਨਾਲ ਇਕ ਦਮ ਨਫਰਤ ਕਰਨ ਲਗ ਪਵੇ। ਅਰ ਜੇਕਰ ਮੇਰੀ ਇਹ ਚਾਲ ਚਲ ਗਈ ਤਾਂ ਫਿਰ ਪੰਜੇ ਘਿਉ ਵਿਚ ਹਨ। ਪਰ ਕਮਲਾ, ਕੀ ਤੂੰ ਮੇਰੀ ਇਸ ਵਿਚ ਕੁਝ ਮਦਤ ਕਰ ਸਕੇਗੀ?'

'ਮਦਤ! ਮਦਤ ਦੇਣ ਦੀ ਮਰਜ਼ੀ ਨਾਲ ਈ ਤੇ ਮੈਂ ਮਾਲਾ ਦੇ ਹਥਾਂ ਦੀ ਲਿਖੀ ਹੋਈ ਇਕ ਚਿਠੀ ਤੇਰੇ ਪਾਸ ਲੈ ਕੇ ਆਈ ਹਾਂ।'

'ਚਿਠੀ! ਉਹ ਕਿਥ ਤਰਾਂ ਦੀ?'

ਮਾਲਾ ਪ੍ਰੇਮ ਵੱਲ ਚਿਠੀ ਲਿਖ ਰਹੀ ਸੀ, ਜੋ ਉਪਰ ਹੀ ਮੈਂ ਚਲੀ ਗਈ। ਜਦ ਉਹ ਲਿਖ ਚੁਕੀ ਤਾਂ ਮੈਨੂੰ ਕਹਿਣ ਲਗੀ, ਕਮਲਾ ਤੂੰ ਬਜ਼ਾਰ ਜਾਣਾ ਹੈ, ਇਸ ਲਈ ਮੇਰੀ ਇਹ ਚਿੱਠੀ ਤਾਂ ਲੈ ਜਾ, ਲੈਟਰ ਬਕਸ ਵਿਚ ਸੁਟ ਜਾਵੀ। ਤੇ ਮੈਂ ਚਿੱਠੀ ਲੈਂਟਰ ਬਕਸ ਵਿਚ ਪੌਣ ਦੀ ਬਜਾਏ ਉਸਨੂੰ ਤੁਹਾਡੇ ਪਾਸ ਲੈ ਆਈ। ਇਸੇ ਲਈ ਤਾਂ ਮੈਂ ਕਹਿ ਰਹੀ ਹਾਂ ਕਿ ਅਜ ਪਹਿਲੇ ਦਿਨ ਹੀ ਉਹ ਕੰਮ ਕਰ ਆਈ ਹਾਂ ਜੋ ਤੁਸੀਂ ਅਡੀਆਂ ਰਗੜ ਕੇ ਵੀ ਨਹੀਂ ਕਰ ਸਕਦੇ ਸੀ।'

'ਸ਼ਾਬਾਸ਼! ਕਮਲਾ, ਸ਼ਾਬਾਸ਼! ਜੇ ਚਿਠੀ ਤੇਰੇ ਹੱਥ ਆ ਗਈ ਏ ਤਾਂ ਸਮਝ ਲੈ ਸਾਰਾ ਕੰਮ ਈ ਬਨ ਗਿਆ ਏ। ਲਿਆ, ਦੇਖਾਂ ਕੀ ਲਿਖਿਆ ਹੈ ਉਸ ਵਿਚ।'