ਪੰਨਾ:ਨਿਰਮੋਹੀ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੪

ਨਿਰਮੋਹੀ

ਦਸ

ਜਿਸ ਤਰਾਂ ਫੁੱਲ ਨਾਲ ਕੰਡਾ, ਚਾਂਦਨੀ ਰਾਤ ਨਾਲ ਹਨੇਰੀ ਰਾਤ, ਤੇ ਚੰਦਰਮਾ ਦੇ ਮੂੰਹ ਤੇ ਦਾਗ ਹੈ, ਉਸ ਤਰਾਂ ਹੀ ਜੁਗਿੰਦਰ ਚਾਹੇ ਕਿੱਨਾ ਵੀ ਸੋਹਣਾ ਕਿਉਂ ਨਹੀਂ ਸੀ, ਪਰੰਤੂ ਭੇੈੜੇ ਕੰਮਾਂ ਨੇ ਉਸ ਨੂੰ ਕਿਸੇ ਪਾਸੇ ਜੋਗਾ ਵੀ ਨਹੀਂ ਸੀ ਰਹਿਨ ਦਿਤਾ। ਹਰ ਵਕਤ ਭੈੜੀਆਂ ਗਲਾਂ ਈ ਸੋਚਨੀਆਂ, ਮਾਨੋ ਉਸ ਦਾ ਇਕ ਤਰਾਂ ਦਾ ਨਿਯਮ ਹੀ ਹੋ ਗਿਆ ਸੀ।

ਜਦ ਮਾਲਾ ਦੀ ਚਿਠੀ ਉਸ ਦੇ ਹਥ ਆਈ, ਤਾਂ ਬੁਰੇ ਨੂੰ ਬੁਰਾਈ ਕਰਨ ਦਾ ਇਕ ਹੋਰ ਮੌਕਾ ਹਥ ਆ ਗਿਆ। ਉਹ ਚਾਹੁੰਦਾ ਸੀ ਕਿਸੇ ਨਾ ਕਿਸੇ ਤਰਾਂ ਪ੍ਰੇਮ ਦਾ ਦਿਲ ਮਾਲਾ ਵਲੋਂ ਖਟਾ ਹੋ ਜਾਵੇ ਤੇ ਮੈਂ ਆਪਣੇ ਕੰਮ ਵਿਚ ਕਾਮਯਾਬ ਹੋ ਸਕਾਂ। ਇਸ ਤਰਾਂ ਸੋਚ ਕੇ ਉਸ ਨੇ ਮਾਲਾਂ ਦੀ ਚਿਠੀ ਬੜੀ ਹੀ ਗੌਰ ਦਾ ਨਾਲ ਦੇਖੀ ਤੇ ਉਸ ਨਾਲ ਆਪਨੀ ਹਥ ਦੀ ਲਿਖਤ ਮਿਲੌਨ ਦੀ ਕੋਸ਼ਸ਼ ਕਰਨ ਲਗਾ। ਇਸ ਕੰਮ ਵਿਚ ਉਸਨੂੰ ਕੋਈ ਜਾਦਾ ਮੇਹਨਤ ਨਾ ਕਰਨੀ ਪਈ। ਤੇ ਤਿੰਨ ਚਾਰ ਦਿਨਾਂ ਵਿਚ ਹੀ ਉਹ ਕਾਮਯਾਬ ਹੋ ਗਿਆ। ਜਦ ਉਸ ਨੂੰ ਪੂਰਾ ਭਰੋਸਾ ਹੈ ਗਿਆ ਕਿ ਹੁਣ ਮੇਰੀ ਤੇ ਮਾਲਾ ਦੀ ਲਿਖਾਵਟ ਵਿਚ ਰਤੀ ਜਿੰਨਾ ਵੀ ਫਰਕ ਨਹੀਂ ਰਿਹਾ ਤਾਂ ਉਸ ਨੇ ਹੇਠ ਲਿਖੇ ਮਜਮੂਨ ਦੀ ਇਕ ਚਿਠੀ ਪ੍ਰੇਮ ਵੱਲ ਲਿਖੀ।

ਮੇਰੇ ਪ੍ਰੇਮ ਜੀ!

ਤੁਸਾਂ ਦੀ ਚਿਠੀ ਆਈ। ਪੜ੍ਹ ਕੇ ਖੁਸ਼ੀ ਨਹੀਂ ਸਗੋਂ