ਪੰਨਾ:ਨਿਰਮੋਹੀ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੪

ਨਿਰਮੋਹੀ

ਬਵੇਗੀ। ਉਤਰ ਜਲਦੀ ਹੀ ਦੇਨਾ, ਮੇਰੇ ਰਾਜਾ, ਤਾਂ ਕਿ ਇਸ ਦਿਲ ਨੂੰ ਮੁਫਤ ਦੀਆਂ ਚਿੰਤਾਵਾਂ ਤੋਂ ਕੁਝ ਛੁਟੀ ਮਿਲ ਸਕੇ।

ਆਪਣੇ ਪ੍ਰੀਤਮ ਦੀ
"ਮਾਲਾ"

***

ਯਾਰਾਂ

ਜਦ ਕਿਸੇ ਭੈੜੇ ਖਿਆਲ ਵਾਲੇ ਆਦਮੀ ਦੀ ਭੁਲ ਭੁਲੇਖੇ ਕੋਈ ਨਾ ਕੋਈ ਚਾਲ ਕਾਮਯਾਬ ਹੋ ਜਾਵੇ, ਤਾਂ ਉਹ ਜਰਾ ਜਿਨੀ ਮਿਲੀ ਕਾਮਯਾਬੀ ਦੀ ਖੁਸ਼ੀ ਵਿਚ ਇਹ ਭੁਲ ਜਾਂਦਾ ਹੈ ਕਿ ਮੈਂ ਜੇਹੜੇ ਏਡੇ ਵਡੇ ਕੰਮ ਨੂੰ ਹਥ ਪਾ ਚੁਕਿਆ ਹਾਂ ਦਰ ਅਸਲ ਇਹ ਮੇਰੇ ਹਡਾਂ ਦਾ ਖੌ ਵੀ ਬਨ ਸਕਦਾ ਹੈ ਅਰ ਥੋੜੀ ਜਹੀ ਹੋਈ ਗਲਤੀ ਵੀ ਮੇਰੇ ਗਲ ਵਿਚ ਜ਼ੁਲਮ ਦਾ ਫੰਧਾ ਪਾ ਸਕਦੀ ਹੈ।

ਇਸੇ ਤਰਾਂ ਜੁਗਿੰਦਰ ਵੀ ਮਾਲਾ ਦੀ ਪਹਿਲੀ ਚਿਠੀ ਹਾਸਲ ਕਰ ਕੇ ਇਹ ਉੱਕਾ ਹੀ ਭੁਲ ਚੁਕਾ ਸੀ ਕਿ ਉਸਦਾ ਦੁਸਰੀ ਚਿਠੀ ਮੇਰੇ ਹੱਥ ਕਿੱਦਾਂ ਤੇ ਕਿਸ ਚਾਲ ਨਾਲ ਆ ਸਕਦੀ ਹੈ। ਉਹਨੇ ਤਾਂ ਸਿਰਫ ਪੋਸਟ ਮੈਨ ਨਾਲ ਮਿਲ ਕੇ ਪ੍ਰੇਮ ਦੀ ਚਿਠੀ ਹਾਸਲ ਕਰਨ ਵਿਚ ਹੀ ਸਮਝ ਲਿਆ ਸੀ ਕਿ ਬਸ, ਕੰਮ ਹੋ ਚੁਕਾ। ਪਰ ਉਹ ਨਹੀਂ ਸੀ ਸਮਝਦਾ ਕਿ ਏਦਾਾਂ ਕਾਫੀ ਪੁਰਾਨਾ ਲਗਾ ਹੋਇਆ ਇਹ ਪ੍ਰੇਮ ਬਟਾ ਇਕੋ ਝੋਕੇ