ਪੰਨਾ:ਨਿਰਮੋਹੀ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮੋਹੀ

੯੫

ਨਾਲ ਪੁਟਨਾ ਜਰਾ ਮੁਸ਼ਕਲ ਜਿਹਾ ਹੀ ਕੰਮ ਹੈ।

ਜਦੋਂ ਉਹ ਪ੍ਰੇਮ ਦੀ ਚਿਠੀ ਉਲਟ ਪੁਲਟ ਕਰਕੇ ਮਾਲਾ ਦੇ ਲੈਟਰ ਬਕਸ ਵਿਚ ਸੁਟ ਆਇਆ, ਤਾਂ ਉਸਨੇ ਸੋਚਿਆ ਕਿ ਮਾਲਾ ਆਪਨੀ ਪਾਈ ਹੋਈ ਚਿਠੀ ਦਾ ਗਲਤ ਉਤਰ ਸੁਨ ਕੇ ਉਸ ਨੂੰ ਦੂਸਰੀ, ਚਿਠੀ ਜਰੂਰ ਪਾਵੇਗੀ ਤੇ ਪਤਾ ਕਰਕੇ ਹੀ ਰਹੇਗੀ ਜੋ ਅਸਲੀ ਭੇਦ ਕੀ ਹੈ। ਉਹ ਰਹਿ ਰਹਿ ਕੇ ਇਹ ਮਰਨ ਲੱਗਾ, ਕੇਹੜੀ ਇਹੋ ਜਹੀ ਚਾਲ ਚੱਲੀ ਜਾਏ ਜਿਸ ਨਾਲ ਮਾਲਾਂ ਦੀ ਇਹ ਚਿਠੀ ਵੀ ਉਹਦੇ ਹਥ ਆ ਜਾਵੇ ਤੇ ਪ੍ਰੇਮ ਤਕ ਪਹੁੰਚਨ ਦੀ ਨੌਬਤ ਹੀ ਨਾ ਆਵੇ।

ਕਾਫੀ ਸੋਚ ਵਿਚਾਰ ਪਿਛੋਂ ਉਸ ਨੇ ਇਹ ਫੈਸਲਾ ਕੀਤਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਮਾਲਾ ਦੇ ਨੌਕਰ ਨੂੰ ਫਹਿਆ ਜਾਵੇ। ਇਹ ਸੋਚ ਉਸਨੇ ਕਾਫੀ ਮੇਹਨਤ ਕੀਤੀ ਜੋ ਕਿਸੇ ਤਰਾਂ ਉਸ ਦਾ ਮੁੰਡੂ ਹਥ ਵਿਚ ਫਸ ਜਾਵੇ, ਪਰ ਹਜ਼ਾਰਾਂ ਕੋਸ਼ਸ਼ਾ ਕਰਨ ਦੇ ਬਾਵਜੂਦ ਵੀ ਉਹ ਜੁਗਿੰਦਰ ਦੇ ਪੰਜੇ ਵਿਚ ਨਾ ਫਸਿਆ। ਤੇ ਮਾਲਾ ਦੀ ਲਿਖੀ ਹੋਈ ਚਿਠੀ ਪ੍ਰੇਮ ਦੇ ਹਥ ਵਿਚ ਪਹੁੰਚ ਹੀ ਗਈ।

ਜਾਂ ਪ੍ਰੇਮ ਨੇ ਇਹ ਚਿਠੀ ਪੜ੍ਹੀ ਤਾਂ ਵਿਚਾਰ ਮਗਨ ਹੋ ਇਹ ਸੋਚਨ ਲਗਾ: ਮਾਲਾ ਕਿਧਰੇ ਪਾਗਲ ਤੇ ਨਹੀਂ ਹੋ ਗਈ? ਇਹ ਕਿਹੋ ਜਹੀਆਂ ਗਲਾਂ ਲਿਖੀਆਂ ਹਨ ਉਸ ਨੇ? ਮੈਂ ਤੇ ਕੋਈ ਐਸੀ ਵੈਸੀ ਗਲ ਉਸਨੂੰ ਲਿਖੀ ਹੀ ਨਹੀਂ, ਜਿਸ ਨਾਲ ਉਸ ਦਾ ਦਿਲ ਦੁਖਦਾ। ਕੋਈ ਸਮਝ ਨਹੀਂ ਔਂਦੀ। ਮੇਰਾ ਈ ਦਿਮਾਗ ਖਰਾਬ ਹੋ ਗਿਆ ਹੈ ਜਾਂ ਮਾਲਾ ਨੂੰ ਕਿਸੇ ਨੇ ਕੁਝ ਕਰ ਦਿਤਾ ਹੈ? ਏਸੇ ਤਰਾਂ ਦੀਆਂ ਵਿਚਾਰਾਂ ਵਿਚ ਪਏ ਹੋਏ ਪ੍ਰੇਮ ਨੂੰ