ਪੰਨਾ:ਨਿਰਮੋਹੀ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੮

ਨਿਰਮੋਹੀ

ਫਵਾਰਾ ਚਲ ਰਿਹਾ ਹੁੰਦਾ ਹੈ। ਆਵਾਜ਼ ਸੁਨ ਕੇ ਪ੍ਰੇਮ ਬਾਹਰ ਭਜਾ। ਦੇਖਿਆ ਉਸਦੀ ਮਾਮੀ ਪੌੜੀਆਂ ਥਲੇ ਪਈ ਦਰਦ ਨਾਲ ਕਰਾਹ ਰਹੀ ਹੈ । ਉਪਰੋਂ ਉਸ ਦਾ ਮਾਮਾ ਵੀ ਲੰਙ ਵਾਹ ਆਨ ਪਹੁੰਚਾ। ਉਸਨੇ ਜਲਦੀ ਨਾਲ ਡਾਕਟਰ ਨੂੰ ਲਿਆਨ ਲਈ ਪ੍ਰੇਮ ਨੂੰ ਕਿਹਾ, ਤੇ ਆਪ ਉਸਦਾ ਸਿਰ ਪਟ ਤੇ ਰਖ ਉਸਨੂੰ ਹੋਸ਼ ਵਿਚ ਲਿਆਨ ਦਾ ਉਪਰਾਲਾ ਕਰਨ ਲਗਾ। ਪਰ ਸਬ ਵਿਅਰਥ। ਡਾਕਟਰ ਨੇ ਆ ਕੇ ਜ਼ਖਮ ਧੋ ਕੇ ਮਰਮ ਪਟੀ ਕਰਨੀ ਚਾਹੀ। ਪਰ ਪਹਿਲੇ ਇਸਦੇ ਕਿ ਮਰਮ ਪਟੀ ਹੁੰਦੀ ਰਾਮ ਪਿਆਰੀ ਸਦਾ ਦੀ ਨੀਂਦੇ ਸੌਂ ਚਕੀ ਸੀ।

ਪ੍ਰੇਮ ਦਾ ਲਖਨਊ ਜਾਣ ਦਾ ਪ੍ਰੋਗਰਾਮ ਫੇਹਲ ਗਿਆ। ਸ਼ਾਮ ਤਕ ਉਹ ਰਾਮ ਪਿਆਰੀ ਦੇ ਸਸਕਾਰ ਆਦ ਵਿਚ ਲਗੇ ਰਹੇ। ਇਸ ਕੰਮੋਂ ਵੇਹਲੇ ਹੋ ਉਹਨਾਂ ਇਕ ਚਿਠੀ ਲਖਨਊ ਪ੍ਰੇਮ ਦੇ ਮਾਤਾ ਪਿਤਾ ਨੂੰ ਲਿਖੀ ਤਾਂ ਕਿ ਉਹਨਾਂ ਨੂੰ ਖਬਰ ਲਗ ਜਾਏ।

ਚੌਥੇ ਦਿਨ ਰਾਮ ਰਤਨ, ਸਮੇਤ ਆਪਨੀ ਪਤਨੀ ਤੇ ਧੀ ਦੇ, ਦਿਲੀ ਪਹੁੰਚਾ ਤਾਂ ਕਿ ਆਪਨੇ ਸਾਲੇ ਨੂੰ ਧੀਰਜ ਦੇ ਕੇ ਸ਼ਾਂਤੀ ਦੇ ਰਸਤੇ ਵਲ ਲਾਵੇ।

ਦੁਨੀਆ ਦਾਰੀ ਦੀ ਰਸਮ ਪੂਰੀ ਹੋ ਜਾਨ ਤੇ, ਸਭ ਵੇਹਲੇ ਹੋ ਕੇ ਇਧਰ ਉਧਰ ਦੀਆਂ ਗੱਲਾਂ ਕਰਨ ਵਿਚ ਰੁਝ ਪਏ। ਪ੍ਰੇਮ ਲਖਨਊ ਜਾਨ ਦਾ ਪ੍ਰੋਗਰਾਮ ਬਨਾਈ ਬੈਠਾ ਸੀ। ਉਸ ਵਾਸਤੇ ਹੁਣ ਸਾਰੀ ਸਮਸਿਆ ਦਿਲੀ ਬੈਠੇ ਬੈਠੇ ਹੀ ਹਲ ਹੋ ਜਾਨ ਵਾਲੀ ਸੀ। ਸਾਰੇ ਬਜ਼ੁਰਗ ਆਪਨੀਆਂ ਆਪਨਿਆਂ ਗਲਾਂ ਵਿਚ ਲੀਨ ਸਨ। ਪ੍ਰੇਮ ਆਪਨੀ ਛੋਟੀ ਭੈਣ ਬਿਮਲਾ ਨੂੰ