ਪੰਨਾ:ਨਿਰਮੋਹੀ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮੋਹੀ

੯੯

ਲੇ ਕੇ ਇਕਾਂਤ ਵਿਚ ਬੈਹ ਗਿਆ ਤਾਂ ਕਿ ਮਾਲਾ ਬਾਰੇ ਕੁਝ ਨਾ ਕੁਝ ਪੁਛ ਸਕੇ। ਮਾਲਾ ਦੀ ਗਲ ਸੁਨ ਕੇ ਉਸਨੇ ਜਵਾਬ ਦਿਤਾ-

'ਕੀ ਪੁਛਦੇ ਹੋ? ਵੀਰ ਜੀ, ਮਾਲਾ ਦੀਆਂ ਗਲਾਂ। ਤੁਸੀ ਤੇ ਏਥੇ ਡੇਰੇ ਲਾ ਲੀਤੇ ਨੇ, ਖੁਸ਼ੀਆਂ ਮਨਾ ਰਹੇ ਹੋ, ਪਰ ਉਹ ਵਿਚਾਰੀ ਹਰ ਵੇਲੇ ਤੁਹਾਡੀ ਯਾਦ ਵਿਚ ਗਲਤਾਨ ਦਿਨੇ ਰਾਤ ਉਦਾਸ ਨਜ਼ਰ ਅੌਂਦੀ ਹੈ। ਤੁਹਾਡੇ ਓਥੇ ਹੁੰਦਿਆਂ ਕਿੱਨਾ ਕਿ`ਨਾ ਚਿਰ ਰਾਤ ਨੂੰ ਖੇਡਦੇ ਤੇ ਕਹਾਨੀਆਂ ਪਾਂਦੇ ਸਾਂ। ਪਰ ਹੁਣ ਜਦੋਂ ਉਹ ਕਾਲਜ ਤੋਂ ਔਂਦੀ ਹੈ, ਬਸ ਅੰਦਰ ਵੜ ਕੇ ਬੈਠੀ ਰਹਿੰਦੀ ਹੈ। ਇਸ ਵੇਲੇ ਸਿਵਾਏ ਉਸਦੀ ਇਕ ਸਹੇਲੀ ਦੇ, ਹੋਰ ਕੋਈ ਵੀ ਉਸ ਦਾ ਭੇਤ ਨਹੀਂ ਜਾਣਦਾ। ਬਸ ਉਹੋ ਪ੍ਰੀਤਮ ਨਾਂ ਦੀ ਕੁੜੀ ਹੀ ਉਸ ਦਾ ਦਿਲ ਪ੍ਰਚਾਨ ਦਾ ਹੀਆ ਕਰ ਰਹੀ ਏ। ਅਰ ਉਸੇ ਪ੍ਰੀਤਮ ਨੇ ਮੈਨੂੰ ਦਸਿਆ ਹੈ ਕਿ ਮਾਲਾ ਅਜ ਕਲ ਅੰਦਰੇ ਅੰਦਰ ਘੁਲਦੀ ਜਾ ਰਹੀ ਏ। ਜਦ ਮੈਂ ਇਸ ਦੇ ਕਾਰਨ ਪੁਛਿਆ ਤਾਂ ਬੋਲੀ:-

ਥੋੜੇ ਦਿਨ ਹੋਏ ਹਨ, ਪ੍ਰੇਮ ਦੀਆਂ ਇਕ ਦੋ ਚਿਠੀਆਂ ਕੁਝ ਵਖਰੇ ਈ ਢੰਗ ਦੀਆਂ ਆਈਆਂ ਹਨ। ਮਾਲਾ ਕੁਝ ਲਿਖਦੀ ਹੈ ਤੇ ਅਗੋਂ ਜਵਾਬ ਉਸਨੂੰ ਕੁਝ ਹੋਰ ਈ ਔਂਦਾ ਹੈ। ਉਹ ਇਹ ਸਮਝੀ ਬੈਠੀ ਹੈ ਕਿ ਜਾਂ ਤਾਂ ਪ੍ਰੇਮ ਮੈਨੂੰ ਭੁਲ ਗਿਆ ਹੈ, ਤੇ ਜਾਂ ਉਹ ਪਾਗਲ ਹੋ ਗਿਆ ਹੈ ਜੋ ਇਸ ਤਰਾ ਚਿਠੀਆਂ ਵਿਚ ਊਲ ਜਲੂਲ ਲਿਖ ਰਿਹਾ ਹੈ।'

'ਨਹੀਂ, ਨਹੀਂ, ਬਿਮਲਾ ਨਾ ਈ ਮੇਰਾ ਦਿਮਾਗ ਖਰਾਬ ਹੈ ਤੇ ਨਾ ਈ ਮੈਂ ਮਾਲਾ ਨੂੰ ਭੁਲਿਆ ਹਾਂ। ਉਸਨੂੰ ਤੇ ਮੈਂ