ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

ਮੂਰਤੀ ਵਾਲੀ ਦੀਵਾਰ ਦੇ ਕੋਲ ਜਗਦੀਆਂ ਮੋਮਬੱਤੀਆਂ ਦੀ ਲੋਅ, ਦੇਵ-ਮੂਰਤੀਆਂ ਤੇ ਪੂਜਾ ਕਰਾਉਣ ਵਾਲੇ ਪੁਜਾਰੀਆਂ ਦੇ ਇਲਾਵਾ ਹੋਰ ਕੁਝ ਨਾ ਵੇਖੇ, ਗਾਏ ਤੇ ਕਹੇ ਜਾਣ ਵਾਲੇ ਪੂਜਾ ਦੇ ਲਫ਼ਜ਼ਾਂ ਦੇ ਇਲਾਵਾ ਹੋਰ ਕੁਝ ਵੀ ਨਾ ਸੁਣੇ ਅਤੇ ਆਪਣੇ ਕਰੱਤਵਾਂ ਦੀ ਪੂਰਤੀ ਦੀ ਚੇਤਨਤਾ ਦੇ ਇਲਾਵਾ, ਜੋ ਕਈ ਵਾਰੀ ਸੁਣੀਆਂ ਪ੍ਰਾਥਨਾਵਾਂ ਨੂੰ ਸੁਣਦੇ ਹੋਏ, ਦੁਹਰਾਉਂਦੇ ਹੋਏ ਉਸਨੂੰ ਮਹਿਸੂਸ ਹੁੰਦੀ ਸੀ, ਕੋਈ ਹੋਰ ਭਾਵਨਾ ਮਨ ਵਿਚ ਨਾ ਆਉਣ ਦੇਵੇ।
ਸੇਰਗਈ ਇਸ ਤਰ੍ਹਾਂ ਖੜੋਤਾ ਹੋਇਆ ਜਿਥੇ ਜ਼ਰੂਰੀ ਹੁੰਦਾ ਸਿਰ ਝੁਕਾਉਂਦਾ ਤੇ ਸਲੀਬ ਦਾ ਨਿਸ਼ਾਨ ਬਣਾਉਂਦਾ ਤੇ ਕਦੀ ਤਾਂ ਕਠੋਰ ਨਿਖੇਧੀ ਕਰਦਾ ਹੋਇਆ ਅਤੇ ਕਦੀ ਜਾਣ ਬੁੱਝਕੇ ਆਪਣੀ ਵਿਚਾਰਾਂ ਅਤੇ ਭਾਵਨਾਵਾਂ ਨੂੰ, ਸੁੰਨ ਕਰਦਾ ਹੋਇਆ ਆਪਣੇ ਆਪ ਨਾਲ ਸੰਘਰਸ਼ ਕਰ ਰਿਹਾ ਸੀ। ਇਸ ਸਮੇਂ ਗਿਰਜੇ ਦਾ ਪ੍ਰਬੰਧਕ ਸਾਧੂ ਨਿਕੋਦੀਮ ਉਸ ਪਾਸ ਆਇਆ। ਸੇਰਗਈ ਲਈ ਉਹ ਵੀ ਖਿੱਝ ਦਾ ਇਕ ਹੋਰ ਵੱਡਾ ਕਾਰਨ ਸੀ ਤੇ ਉਹ ਅਚੇਤ ਹੀ ਵੱਡੇ ਪਾਦਰੀ ਦੀ ਚਾਪਲੂਸੀ ਤੇ ਖੁਸ਼ਾਮਦ ਦੇ ਲਈ ਉਸਦੀ ਨਿਖੇਧੀ ਕਰਦਾ ਸੀ। ਸਾਧੂ ਨਿਕੋਦੀਮ ਨੇ ਬਹੁਤ ਝੁਕ ਕੇ, ਦੂਹਰੇ ਹੁੰਦੇ ਹੋਏ ਸੇਰਗਈ ਨੂੰ ਪ੍ਰਣਾਮ ਕੀਤਾ ਤੇ ਕਿਹਾ ਕਿ ਵੱਡੇ ਪਾਦਰੀ ਨੇ ਉਸਨੂੰ ਆਪਣੇ ਪਾਸ ਵੇਦੀ ਉਤੇ ਬੁਲਾਇਆ ਹੈ। ਸੇਰਗਈ ਨੇ ਆਪਣਾ ਚੋਲਾ ਠੀਕ ਕੀਤਾ, ਟੋਪੀ ਪਾਈ ਤੇ ਬੜੀ ਸਾਵਧਾਨੀ ਨਾਲ ਭੀੜ ਵਿਚੋਂ ਦੀ ਨਿਕਲ ਗਿਆ।
"ਲੀਜ਼ਾ, ਖੱਬੇ ਪਾਸੇ ਦੇਖੋ, ਇਹ ਹੈ ਉਹ" ਉਸਨੂੰ ਕਿਸੇ ਔਰਤ ਦੀ ਆਵਾਜ਼ ਸੁਣਾਈ ਦਿਤੀ।
"ਕਿਥੇ, ਕਿਥੇ? ਉਹ ਤਾਂ ਏਨਾ ਸੋਹਣਾ ਨਹੀਂ ਹੈ।
ਉਸ ਨੂੰ ਪਤਾ ਸੀ ਕਿ ਇਹ ਸ਼ਬਦ ਉਸਦੇ ਬਾਰੇ ਹੀ ਕਹੇ ਗਏ ਹਨ। ਉਹਨਾਂ ਨੂੰ ਸੁਣਕੇ ਉਸਨੇ ਉਹਨਾਂ ਹੀ ਸ਼ਬਦਾਂ ਨੂੰ ਦ੍ਰਿੜਤਾ ਨਾਲ ਦੁਹਰਾਇਆ, ਜਿਨ੍ਹਾਂ ਨੂੰ ਉਹ ਲੋਭ-ਲਾਲਸਾ ਦੇ ਸਮੇਂ ਹਮੇਸ਼ਾ ਦੁਹਰਾਇਆ ਕਰਦਾ ਸੀ- "ਪ੍ਰਮਾਤਮਾ, ਸਾਨੂੰ ਲੋਭ-ਲਾਲਸਾਵਾਂ ਤੋਂ ਬਚਾਉ।" ਸਿਰ ਤੇ ਨਜ਼ਰਾਂ ਝੁਕਾਉਂਦੇ ਹੋਏ ਉਹ ਚਬੂਤਰੇ ਦੇ ਕੋਲੋਂ ਦੀ ਲੰਘਿਆ, ਉਸਨੇ ਪੂਰੀਆਂ ਬਾਹਾਂ ਵਾਲੇ ਚੋਲੇ ਪਾਏ ਹੋਏ ਗਵਈਆਂ ਦੇ ਆਲੇ ਦੁਆਲੇ, ਜੋ ਇਸ ਸਮੇਂ ਦੇਵ-ਮੂਰਤੀ ਵਾਲੀ ਕੰਧ ਦੇ ਕੋਲੋਂ ਦੀ ਲੰਘ ਰਹੇ ਸਨ, ਚੱਕਰ ਕੱਟਿਆ ਤੇ ਉਤਰੀ ਦਰਵਾਜ਼ੇ ਵਿਚ ਦਾਖਲ ਹੋਇਆ। ਵੇਦੀ ਤੇ ਪਹੁੰਚਕੇ ਉਸਨੇ ਪਰੰਪਰਾ ਦੇ ਅਨੁਸਾਰ ਦੇਵ-ਮੂਰਤੀ ਦੇ ਸਾਮ੍ਹਣੇ ਸਲੀਸ ਦਾ ਨਿਸ਼ਾਨ ਬਣਾਇਆ, ਬਹੁਤ ਝੁੱਕ ਕੇ ਪ੍ਰਣਾਮ ਕੀਤਾ ਤੇ ਇਸ ਪਿਛੋਂ ਸਿਰ ਉਨਹਾ ਵੰਡੇ ਪਾਦਰੀ ਤੇ ਉਸ ਦੇ ਨਾਲ ਖੜੋਤੇ ਚਮਕਦੇ-ਦਮਕਦੇ ਵਿਅਕਤੀ ਨੂੰ ਚੋਰੀ ਅੱਖੀਂ ਵੇਖਿਆ, ਪਰ ਚੁੱਪ ਰਿਹਾ।

ਵੱਡਾ ਪਦਾਰੀ ਕੰਧ ਪਾਸ ਖੜਾ ਸੀ। ਉਸਦੇ ਛੋਟੇ ਛੋਟੇ ਗੁਦਗੁਦੇ ਹੱਥ ਉਸਦੀ ਗੋਗੜ ਉਤੇ ਟਿਕੇ ਹੋਏ ਸਨ ਤੇ ਉਂਗਲੀਆਂ ਪੁਸ਼ਾਕ ਦੇ ਗੋਟੇ-ਤਿੱਲੇ ਨਾਲ ਛੇੜ-ਛਾੜ ਕਰ ਰਹੀਆਂ ਸਨ। ਉਹ ਸੁਨਹਿਰੀ ਗੋਟੇ ਤੇ ਮੋਢਿਆਂ ਉਤੇ ਫੀਤੀਆਂ ਵਾਲੀ ਜਰਨੈਲ

17