ਪੰਨਾ:ਪਾਪ ਪੁੰਨ ਤੋਂ ਪਰੇ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਨੁਖ ਵਾਸਤੇ ਹਨ। ਬਲਦ ਤੁਰਦੇ ਰਹੇ, ਹਲ ਵਗਦਾ ਰਿਹਾ ਤੇ ਧਰਤੀ ਦੀ ਹਿੱਕ ਤੇ ਲੰਮੀਆਂ ਲੰਮੀਆਂ ਕਾਲੀਆਂ ਲਾਸ਼ਾਂ ਪੈਂਦੀਆਂ ਗਈਆਂ।

ਮੰਗੂ ਤੋਂ ਪਹਿਲਾਂ ਉਸ ਦਾ ਪਿਉ ਹਲ ਵਾਹਿਆ ਕਰਦਾ ਸੀ। ਉਹ ਮਰ ਗਿਆ, ਤਾਂ ਮੰਗੂ ਹਲ ਵਾਹੁਣ ਲੱਗਾ—ਸ਼ਾਇਦ ਮੰਗੂ ਤੋਂ ਪਿਛੋਂ ਉਸ ਦਾ ਪੁਤਰ ਵੀ ਹਲ ਹੀ ਵਾਹੇਗਾ। ਤੇ ਇਸੇ ਤਰ੍ਹਾਂ ਉਸ ਦਾ 'ਲਾਖਾ’ ਤੇ ‘ਰੱਤਾ' ਵੀ ਨਸਲ ਦਰ ਨਸਲ ਤੁਰੇ ਆਉਂਦੇ ਸਨ। ਜਦੋਂ 'ਲਾਖੇ' ਦਾ ਪਿਉ ਮਰਿਆ ਸੀ ਤਾਂ ਮੰਗੂ ਨੇ ਉਸ ਦੇ ਸਿੰਙਾਂ ਅਤੇ ਹੱਡੀਆਂ ਦੇ ਛੁਰੀਆਂ ਲਈ ਦਸਤੇ ਬਣਵਾਏ ਸਨ ਤੇ ਉਸ ਦੀ ਖੱਲ ਦੀਆਂ ਜੁਤੀਆਂ, ਮੰਗੂ ਦਾ ਟੱਬਰ ਕਈ ਸਾਲ ਹੰਡਾਉਂਦਾ ਰਿਹਾ ਸੀ। ਨਾਲੇ ‘ਰੱਤੇ' ਤੇ 'ਲਾਖੇ' ਨੂੰ ਤੇਜ਼ ਹੱਕਣ ਵਾਸਤੇ ਉਸ ਨੇ ਉਸ ਦੀ ਖੱਲ ਦੀ ਇਕ ਚਾਬਕ ਵੀ ਬਣਵਾਈ ਸੀ। “ਤੱਤਾ—ਤੱਤਾ—" ਮੰਗੂ ਨੇ ਇਕ ਚਾਬਕ ਲਾਖੇ ਦੇ ਪਿੰਡੇ ਨਾਲ ਛੁਹਾਈ। ਉਹ ਹੋਰ ਤੇਜ਼ ਤੁਰਨ ਲੱਗ ਪਿਆ, ਉਸ ਦੀ ਪਿੱਠ ਤੇ ਇਕ ਨਿਸ਼ਾਨ ਜਿਹਾ ਦਿੱਸਣ ਲੱਗਾ, ਧਰਤੀ ਤੇ ਉੱਕਰੀ ਹੋਈ ਲੀਕ ਵਾਂਗ......।

ਮੰਗੂ ਹਲ ਵਾਹ ਰਿਹਾ ਸੀ, ਪਰ ਉਸ ਦਾ ਧਿਆਨ ਆਪਣੇ ਘਰ ਸੀ। ਸਰਦੀ ਦੇ ਦਿਨ ਸਨ ਤੇ ਉਹ ਸੋਚ ਰਿਹਾ ਸੀ ਕਿ ਉਸ ਦੇ ਪਾਸ ਆਪਣੇ ਛੋਟੇ ਪੁਤਰ,ਬਹਾਦਰ ਲਈ ਕੋਈ ਕਪੜਾ ਨਹੀਂ, ਨਾਲੇ ਰੇਸ਼ਮਾ ਹੁਣ ਜਵਾਨ ਹੋ ਗਈ ਸੀ। ਆਖਰ ਉਸ ਨੇ ਸੋਚਿਆ ਕਿ ਪਾਰ-ਸਾਲ ਦੁੱਲੇ ਕਬਾੜੀਏ ਕੋਲੋਂ ਜਿਹੜਾ ਕੋਟ ਉਸ ਨੇ ਖ਼ਰੀਦਿਆ ਸੀ,ਉਹ ਛੋਟਾ ਕਰਵਾ ਕੇ ਬਹਾਦਰ ਨੂੰ ਪਵਾ ਦੇਵੇਗਾ ਤੇ ਫ਼ਸਲਾਂ ਕੱਟ ਕੇ ਛੇਤੀ ਹੀ ਰੇਸ਼ਮਾਂ ਦਾ ਵਿਆਹ ਕਰ ਦੇਵੇਗਾ ਫੇਰ ਉਹ ਸੁਰਖ਼ਰੂ ਹੋ ਜਾਵੇਗਾ ਤੇ ਅਗਲੇ ਜਹਾਨ ਅੱਲਾ ਤਾਲਾ

੨੨