ਪੰਨਾ:ਪਾਪ ਪੁੰਨ ਤੋਂ ਪਰੇ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾ ਕਿਸੇ ਮਜ਼ਦੂਰ ਦਾ ਕੋਈ ਨਾ ਕੋਈ ਅੰਗ ਜ਼ਰੂਰ ਪਥਰਾਂ ਦੇ ਕਾਰਖਾਨੇ ਵਿਚ ਲੱਗੀਆਂ ਡੈਣਾਂ ਜਿੱਡੀਆਂ ਮਸ਼ੀਨਾਂ ਪੀਹ ਸੁਟਦੀਆਂ ਹਨ। ਲੋਚਨ ਆਖਦਾ ਹੈ, 'ਯਾਰ, ਕਿੱਨੀ ਟਰੈਜਿਡੀ ਹੈ। ਮਸ਼ੀਨਾਂ ਵਾਲੇ ਸਰਮਾਇਆ-ਦਾਰ ਗਰੀਬ ਕਿਰਤੀਆਂ ਨੂੰ ਦਿਨ-ਬਦਿਨ, ਟੁੰਡੇ ਮੁੰਡੇ, ਲੰਗੜੇ ਲੂਲ੍ਹੇ, ਬਣਾਈ ਜਾ ਰਹੇ ਹਨ ਤੇ ਫਿਰ ਵੀ ਇਹ ਲੋਕ ਓਹਨਾਂ ਨੂੰ ਆਪਣੇ ਅੰਨ-ਦਾਤਾ ਸਮਝਦੇ ਹਨ-ਓਹਨਾਂ ਨੂੰ ਭਗਵਾਨ ਆਖਦੇ ਹਨ ਤੇ ਪੂਜਦੇ ਹਨ।'
'ਤੇ ਹੋਣਾ ਵੀ ਇਵੇਂ ਹੀ ਚਾਹੀਦਾ' ਚਟਾਨ ਵਰਗਾ ਬਚਨ ਬੋਲਦਾ ਹੈ। 'ਤੂੰ ਅਜੇ, ਦੁਨੀਆਂ ਨਹੀਂ ਵੇਖੀ, ਇਸ ਕਰਕੇ ਤੂੰ ਜਾਣਦਾ ਨਹੀਂ- ਜ਼ੁਲਮ ਤੋਂ ਬਿਨਾਂ ਕਿਸੇ ਵਿਚ ਜਾਗਰਤ ਆ ਹੀ ਨਹੀਂ ਸਕਦੀ। ਕਿਸੇ ਨੂੰ ਆਪਣੀ ਨੀਚਤਾ ਦਾ ਅਹਿਸਾਸ ਹੀ ਨਹੀਂ ਹੋ ਸਕਦਾ। ਮੈਂ ਤੇ ਚਾਹੁੰਨਾ.......।'
ਤੇ ਉਸ ਵੇਲੇ ਇਕ ਅਮਰੀਕਨ ਮੇਮ ਜੋ ਸਾਈਕਲ ਤੇ ਬੜੀ ਕਾਹਲੀ ਕਾਹਲੀ ਘਾਟੀ ਤੋਂ ਹੇਠਾਂ ਜਾ ਰਹੀ ਸੀ ਇਕ ਬਿਜਲੀ ਦੇ ਖੰਭੇ ਨਾਲ ਟਕਰਾ ਜਾਂਦੀ ਹੈ। ਉਸ ਦੀ ਸਾਈਕਲ ਚੂਰ ਚੂਰ ਹੋ ਕੇ ਹੇਠਾਂ ਖੱਡ ਵਿਚ ਗਿਰਦੀ ਹੈ ਪਰ ਉਹ ਆਪ ਇਕ ਹਲਕੀ ਜਹੀ ਚੋਟ ਲਗਣ ਪਿਛੋਂ ਬਚ ਜਾਂਦੀ ਹੈ। ਇਹ ਦੋਵੇਂ ਵੀ ਦੌੜ ਕੇ ਉਥੇ ਹੀ ਪੁਜ ਜਾਂਦੇ ਹਨ।
'ਤੁਹਾਨੂੰ ਚੋਟ ਜ਼ਿਆਦਾ ਤਾਂ ਨਹੀਂ ਆਈ, ਚਲੋ ਮੈਂ ਤੁਹਾਨੂੰ ਤੁਹਾਡੇ ਘਰ ਛੱਡ ਆਵਾਂ-' ਬਚਨ ਬੋਲਦਾ ਹੈ।'
'ਜੇ ਤੁਸੀਂ ਹਸਪਤਾਲ ਜਾਣਾ ਚਾਹੋ ਤਾਂ ਮੈਂ ਤੁਹਾਨੂੰ ਸਹਾਰਾ ਦੇ ਸਕਦਾ ਹਾਂ।' ਲੋਚਨ ਬੋਲਦਾ ਹੈ।
ਨਹੀਂ ਮੈਂ ਕਿਤੇ ਵੀ ਨਹੀਂ ਜਾਣਾ ਚਾਹੁੰਦੀ', ਤੇ ਉਹ ਮੁੜ ਉਸੇ ਪਾਸੇ ਤੁਰ ਪੈਂਦੀ ਹੈ ਜਿਧਰ ਨੂੰ ਉਹ ਸਾਈਕਲ ਤੇ ਜਾ ਰਹੀ

੫੬