ਪੰਨਾ:ਪਾਪ ਪੁੰਨ ਤੋਂ ਪਰੇ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਈ।ਕਿਵੇਂ ਇਕ ਵਾਰੀ ਦੁਧ ਚੋਂਦੇ 'ਘਨੱਈਆ ਨੇ ਚੌਥ ਦੇ ਚੰਨ ਦਾ ਪਰਛਾਵਾਂ ਵੇਖ ਲਿਆ ਸੀ ਤੇ ਫੇਰ ਉਸੇ ਸ਼ਾਮ ਜਦੋਂ ਉਹ ਪਰਾਸ਼ਚਿਤ ਕਰ ਰਿਹਾ ਸੀ ਤਾਂ ਰਾਧਾ ਨੇ ਉਸ ਨੂੰ ਆਖਿਆ ਸੀ “ਮਨਮੋਹਨ, ਤੁਸੀਂ ਛਲੀਆ ਹੋ, ਤੁਹਾਡੀ ਲੀਲ੍ਹਾ ਸਭ ਮਾਇਆ ਹੈ, ਤੁਸੀਂ ਸਖੀਆਂ ਨੂੰ ਠਗ ਰਹੇ ਹੋ..." ਤੇ ਉਸ ਚਾਹਿਆ ਉਹ ਵੀ ਪਰਾਸ਼ਚਿਤ ਕਰੇ। ਸੂਰਜ ਨੇ ਚੰਨ ਦੇ ਚਪੇੜ ਮਾਰੀ ਸੀ ਚੌਥ ਵਾਲੇ ਦਿਨਕਾਸ਼ ਉਸ ਨੂੰ ਵੀ ਕੋਈ ਮਾਰਦਾ, ਕੋਈ ਉਸ ਨੂੰ ਵੀ ਗਾਲ੍ਹਾਂ ਕਢਦਾ ਤੇ ਇਹ ਸੋਚ ਕੇ ਉਸ ਨੇ "ਭੌਰੀ" ਦੇ ਘਰ ਇਕ ਰੋੜਾ ਵਗ੍ਹਾ ਮਾਰਿਆ।

"ਵੇ ਕਿਹੜੈੈ" ਤੇ ਇਕ ਹੋਰ ਰੋੜਾ।

"ਖਾ ਵੇ ਖਸਮਾਂ ਕੀ। ਔਤਰਾ, ਨਿਖਤਰਾ, ਖੰਜੀਰਾਂ ਨਾਂ।"

ਭੌਰੀ ਦੀਆਂ ਗਾਲਾਂ ਤੇ ਚੰਨ ਦਾ ਕਰੋਪ ਦੋਵੇਂ ਇਕੋ ਤਕੜੀ ਵਿਚ ਤੁਲ ਰਹੇ ਸਨ। ਛੋਪਲੇ ਹੀ ਇਕ ਗਾਲ੍ਹ ਵਧ ਜਾਂਦੀ ਤੇ ਕਰੋਪ ਦਾ ਪਲੜਾ ਹੋਰ ਉਚਾ ਹੋ ਜਾਂਦਾ। ਆਖਰ ਉਸ ਨੇ ਸੋਚਿਆ ਹੁਣ ਡੰਡੀ ਇਕੋ ਸੇਧ ਵਿਚ ਆ ਚੁਕੀ ਹੈ ਤੇ ਉਥੋਂ ਨਸ ਉਠੀ। ਘਰ ਪੁਜ ਕੇ ਉਸ ਨੂੰ ਇਉਂ ਭਾਸਿਆ ਜਿਵੇਂ ਉਸ ਦਾ ਭਾਰ ਹਲਕਾ ਹੋ ਗਿਆ ਹੈ, ਜਿਵੇਂ ਸਾਰਾ ਦਿਨ ਮਿਹਨਤ ਕਰਨ ਪਿਛੋਂ ਚੱਕੀ ਦੇ ਸਾਰੇ ਦੇ ਸਾਰੇ ਗੇੜਾਂ ਦਾ ਥਕੇਵਾਂ ਲਥ ਗਿਆ ਹੋਵੇ। ਜਿਵੇਂ ਅਜ ਸਾਰਾ ਦਿਨ ਉਸ ਨੇ ਧਾਨ ਕੁਟਣ ਦੀ ਮੁੰਗਲੀ ਛੋਹੀ ਹੀ ਨਾ ਹੋਵੇ, ਜਿਵੇਂ ਪਾਣੀ ਦੀਆਂ ਸਾਰੀਆਂ ਦੀਆਂ ਸਾਰੀਆਂ ਗਾਗਰਾਂ ਉਸ ਦੇ ਮੋਢਿਆਂ ਤੋਂ ਉਡ ਗਈਆਂ ਹੋਣ.....

ਤੇ ਉਸ ਨੇ ਸਰਹੋਂ ਦੇ ਤੇਲ ਦਾ ਇਕ ਦੀਵਾ ਬਾਲਿਆ। ਹੌਲੀ ਜਹੀ ਉਸ ਦੇ ਬੁਲ੍ਹ ਹਿਲੇ:

੬੧