ਪੰਨਾ:ਪਾਪ ਪੁੰਨ ਤੋਂ ਪਰੇ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਉਂਦਾ ਸੀ। ਉਹ ਇਹ ਨਹੀਂ ਜਾਣਦੇ, ਉਨ੍ਹਾਂ ਦੀ ਕੋਈ ਹਲਕੀ ਜਹੀ ਘਾਟ, ਉਮਰ ਭਰ ਲਈ ਉਨ੍ਹਾਂ ਦੀ ਇਕ ਵੱਡੀ ਕਮਜ਼ੋਰੀ ਬਣ ਸਕਦੀ ਹੈ। ਉਨ੍ਹਾਂ ਦੀਆਂ ਗਲਤ ਕਾਰੀਆਂ ਦਾ, ਸੁਪਰਡੈਂਟ ਤੇ ਹੈਡ-ਕਲਰਕ ਨਾਜਾਇਜ਼ ਫ਼ਾਇਦਾ ਉਠਾ ਰਹੇ ਸਨ। ਬੰਦੂਕ ਇਨ੍ਹਾਂ ਦਿਆਂ ਮੋਢਿਆਂ ਤੇ ਸੀ, ਪਰ ਚਲਾਣ ਵਾਲਾ ਹੱਥ ਕਿਸੇ ਹੋਰ ਦਾ ਸੀ। ਮੈਂ ਅਜ ਤੋਂ ਇਨ੍ਹਾਂ ਸਾਰਿਆਂ ਨਾਲ ਓਪਰਾ ਓਪਰਾ ਬਣ ਕੇ ਰਹਾਂਗਾ ਤੇ ਵਖਰਾ ਵਖਰਾ ਵਰਤਾਰਾ ਕਰਾਂਗਾਂ। ਇਹ ਇਸੇ ਚੀਜ਼ ਦੇ ਹੀ ਹੱਕਦਾਰ ਹਨ। ....... ਹੈਡ ਕਲਰਕ ਦਾ ਐਕਸਪਲੇਨੇਸ਼ਨ...... ਸ਼ਾਹ ਦੀ ਰੀਪੋਰਟ..... ਮੇਰੇ ਦਮਾਗ਼ ਤੇ ਅਨਗਿਣਤ ਖ਼ਿਆਲਾਂ ਦਾ ਭਾਰ ਸੀ।

ਇਹ ਸਾਰਾ ਕੁਝ ਸੋਚਦਾ ਹੋਇਆ ਮੈਂ ਬਾਹਰ ਬਰਾਂਡੇ ਵਿਚ ਨਿਕਲ ਆਇਆ। ਕਣੀਆਂ ਹੁਣ ਪੂਰੀ ਤਰ੍ਹਾਂ ਹਟ ਚੁਕੀਆਂ ਸਨ ਤੇ ਸੂਰਜ ਦੀਆਂ ਤਿਰਛੀਆਂ ਕਿਰਨਾਂ ਸਾਵਣ ਦੀ ਸਵੇਰ ਵਿਚ ਵੀ ਹਵਾ ਦੇ ਬੰਦ ਹੋ ਜਾਣ ਨਾਲ ਹੁਮਸ ਪੈਦਾ ਕਰ ਰਹੀਆਂ ਸਨ। ਮੇਰਾ ਨੌਕਰ ਸਾਈਕਲ ਸਾਫ਼ ਕਰ ਚੁਕਾ ਸੀ,ਤੇ ਹੁਣ ਉਸ ਨੂੰ ਸੜਕ ਵਲ ਲਿਆ ਰਿਹਾ ਸੀ।

ਐਨ ਉਸੇ ਵੇਲੇ ਮੈਨੂੰ ਇਕ ਕੁੜੀ ਬਦੇਸੀ ਪਹਿਰਾਵੇ ਵਿਚ ਸੁੰਗੜਦੀ ਹੋਈ, ਮੇਰੀ ਕੋਠੀ ਦੇ ਬਾਹਰਲੇ ਫ਼ਾਟਕ ਵਿਚੋਂ ਦੀ ਅੰਦਰ ਆ ਰਹੀ ਦਿੱਸੀ।

ਉਹ ਮੈਨੂੰ ਦੂਰੋਂ ਹੀ ਵੇਖ ਕੇ ਮੁਸਕਰਾਈ ਤੇ ਮੇਰੇ ਪਾਸ ਅਪੜ ਕੇ ਬੜੇ ਹੀ ਸੁਤੰਤਰ ਲਹਿਜੇ ਵਿਚ ਬੋਲੀ "ਗੁੱਡ ਮਾਰਨਿੰਗ।"

ਆਮ ਤੌਰ ਤੇ ਕਿਸੇ ਇਹੋ ਜਹੀ ਚਾਹ ਦਾ ਉਤਰ ਦੇਣ ਲਗਿਆਂ ਮੈਂ ਮੁਸਕਰਾਇਆ ਕਰਦਾ ਹਾਂ। ਪਰ ਉਸ ਵੇਲੇ ਮੇਰੇ ਚਿਹਰੇ ਤੋਂ ਖਿੰਡ ਰਹੇ ਪਰਭਾਵ, ਪਰਸੰਨਤਾ ਨਾਲੋਂ ਹੈਰਾਨੀ

੭੧