ਪੰਨਾ:ਪਾਪ ਪੁੰਨ ਤੋਂ ਪਰੇ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਤੇ ਘਟੀਅਲ ਕਿਸਮ ਦਾ ਪਫ਼-ਪਊਡਰ ਉਸ ਹੇਠ ਕੱਢਿਆ ਜਾਂਦਾ।

ਉਸ ਦੀਆਂ ਕੁਲ ਕਿਤਾਬਾਂ ਦੇ ਪਹਿਲੇ ਪੰਨੇ ਤੇ ਕਿਸੇ ਤੀਵੀਂ ਦੇ ਚੰਗੇ ਦਸਖਤ ਵਿਚ, ਉਸ ਦਾ ਨਾਉਂ ਲਿਖਿਆ ਪਿਆ ਸੀ, ਕਿਸੇ ਤੇ ਪੈਨਸਲ ਨਾਲ ਕਿਸੇ ਤੇ ਮਹੀਨ ਪੈਨ ਨਾਲ ਤੇ ਜਾਪਦਾ ਸੀ ਕੋਈ ਰਬੜ ਉਨ੍ਹਾਂ ਨਿਸ਼ਾਨਾਂ ਨੂੰ ਉਕਾ ਹੀ ਮੇਟ ਦੇਣ ਦਾ ਅਣਥਕ ਯਤਨ ਵੀ ਕਰ ਚੁਕਾ ਸੀ।

ਮੈਂ ਆਪਣੀ ਕੋਈ ਵੀ ਕਿਤਾਬ ਵੇਚਣੀ ਕਦੇ ਗਵਾਰਾ ਨਹੀਂ ਕਰਦਾ। ਇਕ ਤਾਂ ਮੈਨੂੰ ਕਿਤਾਬਾਂ ਵੇਚਣ ਦਾ ਪੇਸ਼ਾ ਹੀ ਭੈੜਾ ਲਗਦਾ ਹੈ ਤੇ ਫਿਰ ਕੋਈ ਇਹੋ ਜਹੀ ਤੀਵੀਂ, ਜਿਹੜੀ ਮੈਨੂੰ ਉੱਕੀ ਹੀ ਜੱਚੀ ਨਹੀਂ ਸੀ, ਜਿਹੜੀ ਮੈਨੂੰ, ਜੇ ਕਿਤੇ ਬਜ਼ਾਰ ਵਿਚ ਮਿਲ ਜਾਂਦੀ ਤਾਂ ਸ਼ਾਇਦ ਮੈਂ ਉਸ ਨਾਲ ਗੱਲ ਕਰਨਾ ਵੀ ਪਸੰਦ ਨਾ ਕਰਦਾ, ਉਨ੍ਹਾਂ ਕਿਤਾਬਾਂ ਨੂੰ ਮੇਰੇ ਪਾਸ ਵੇਚਣ ਦਾ ਯਤਨ ਕਰ ਰਹੀ ਸੀ। ਪਤਾ ਨਹੀਂ ਕਿਉਂ ਉਸ ਵੇਲੇ ਇਹ ਯਤਨ ਕਰਦੀ ਹੋਈ ਉਹ ਮੈਨੂੰ ਕਿਸੇ ਅਜਿਹੇ ਪਤੀ ਵਰਗੀ ਜਾਪ ਰਹੀ ਸੀ, ਜਿਸ ਆਪ ਆਪਣੀ ਪਤਣੀ ਦੇ ਬਣਾਉ-ਸ਼ੰਗਾਰ ਮਗਰੋਂ ਉਸ ਨੂੰ ਹੁਸਨ-ਬਜ਼ਾਰ ਦੀ ਰਾਹ ਵਿਖਾਉਣਾ ਯੋਗ ਸਮਝਿਆ ਹੋਵੇ।

ਉਸ ਦੀ ਲੋੜ ਤਾਂ ਮਜਬੂਰੀ ਨੂੰ, ਜ਼ਰਾ ਜਿਨੀ ਅਹਿਮੀਅਤ ਵੀ ਨਾ ਦਿੰਦਿਆਂ ਹੋਇਆਂ ਮੈਂ ਆਪਣੇ ਦਿਲ ਵਿਚ ਉਸ ਲਈ ਉੱਤਰ ਸੋਚਿਆ।

"ਮੈਨੂੰ ਅਫਸੋਸ ਹੈ, ਤੁਸੀਂ ਆਪਣੇ ਮੰਤਵ ਲਈ ਕਿਸੇ ਗਲਤ ਮਨੁਖ ਦੀ ਚੋਣ ਕੀਤੀ ਹੈ।"

ਇਨੇ ਵਿਚ ਮੇਰਾ ਨੌਕਰ ਸਾਈਕਲ ਦੀ ਟੋਕਰੀ ਵਿਚ ਨਵੇਂ ਕਪੜੇ ਦਾ ਟੁਕੜਾ ਰਖ ਗਿਆ। ਜਦੋਂ ਦਾ ਕਪੜੇ ਦਾ ਰਾਸ਼ਨ

੭੫