ਪੰਨਾ:ਪਾਪ ਪੁੰਨ ਤੋਂ ਪਰੇ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਚ ਗਿਆ ਹਾਂ।"

ਮੈਨੂੰ ਇਕ ਹੋਰ ਸੋਚ ਆਈ, "ਸ਼ਾਇਦ ਮੈਂ ਹੁਣ ਸਖ਼ਤ-ਦਿਲ ਹੋ ਗਿਆ ਹਾਂ-ਬੇਦਰਦ ਹੋ ਗਿਆ ਹਾਂ। ਸ਼ਾਇਦ ਮੇਰੇ ਵਿਚੋਂ ਅਹਿਸਾਸ ਦਾ ਮਾਦਾ ਉੱਕਾ ਹੀ ਉਡ ਗਿਆ ਹੈ। ਪਰ ਨਹੀਂ ਮੈਂ ਆਪਣੇ ਪੜਚੋਲੀਏ ਮਿਤਰਾਂ ਦੀਆਂ ਨਜ਼ਰਾਂ ਵਿਚ ਅਜੇ ਵੀ ਹਿੱਸਾਸ ਸਾਂ। ਨਾਲੇ ਇਨਸਾਫ਼ ਦਾ ਖ਼ਿਆਲ ਆਉਂਦਿਆਂ ਹੀ ਮੈਨੂੰ ਦਫ਼ਤਰ ਤੇ ਉਸ ਦਾ ਸਾਰੇ ਦਾ ਸਾਰਾ ਅਮਲਾ ਚੇਤੇ ਆ ਗਿਆ। ਕਿਸੇ ਤੋਂ ਐਕਸਪਲੇਨੇਸ਼ਨ ਦੀ ਮੰਗ, ਕਿਸੇ ਦੀ ਰੀਪੋਰਟ ਦਾ ਖ਼ਿਆਲ ਮੇਰੇ ਦਿਮਾਗ ਵਿਚ ਚਕਰਾਉਣ ਲੱਗਾ। ਤੇ ਗਰਾਊਂਡ ਵਿਚ, ਤੇ ਬਗੀਚੇ ਵਿਚ, ਜਿਵੇਂ ਕੁਲ ਕਲਰਕਾਂ ਦਾ ਮੇਲਾ ਲਗ ਰਿਹਾ ਸੀ। ਮੈਨੂੰ ਉਹ ਸਾਰੇ, ਕਿਸੇ ਵਡੀ ਸਾਜ਼ਸ਼ ਤੇ ਪਾਤਰ ਜਾਪਦੇ ਸਨ, ਜਿਹੜੀ ਮੇਰੇ ਖ਼ਿਲਾਫ਼ ਖੜੀ ਕੀਤੀ ਜਾ ਰਹੀ ਸੀ। ਮੈਨੂੰ ਵੇਖ ਕੇ ਉਨ੍ਹਾਂ ਵਿਚ ਕੋਈ ਹਲਚਲ ਜਹੀ ਪੈਦਾ ਹੋਈ, ਕੋਈ ਦੱਬੀ ਦੱਬੀ ਜਹੀ ਆਵਾਜ਼ ਆਈ। ਆਪਸ ਵਿਚ ਨਜ਼ਰਾਂ ਵਟੀਆਂ, ਇਕ ਦੂਜੇ ਦੀਆਂ ਕਨਸੋਆਂ ਲਈਆਂ ਗਈਆਂ, ਸਣੀਆਂ ਤੇ ਸੁਣਾਈਆਂ ਗਈਆਂ। ਕਈ ਮੈਨੂੰ ਨੀਵੀਆਂ ਨਜ਼ਰਾਂ ਨਾਲ ਵੇਖਦੇ ਰਹੇ ਤੇ ਸਿਰ ਸੁਟ ਕੇ ਇਧਰ ਉਧਰ ਹੋਣ ਦੀ ਕੋਸ਼ਸ਼ ਕਰਨ ਲਗੇ। ਜਿਵੇਂ ਮੈਂ ਉਨ੍ਹਾਂ ਨੂੰ ਵੇਖ ਨਾ ਸਕਾਂ। ਪਰ ਮੈਂ ਇਨ੍ਹਾਂ ਦੀ ਰਗ ਰਗ ਤੋਂ ਜਾਣੂ ਹਾਂ। ਇਨਾਂ ਵਿਚੋਂ ਕੌਣ ਹੈ, ਜਿਸ ਨੂੰ ਮੈਂ ਜਾਣਦਾ ਨਹੀਂ।

ਮੇਰਾ ਚਪੜਾਸੀ ਤੇ ਸਟੈਨੋ ਦੋਵੇਂ ਮੇਰੇ ਕਮਰੇ ਵਿਚ ਬੈਠੇ ਸਨ। ਮੈਨੂੰ ਵੇਖ ਕੇ ਉਹ ਦੋਵੇਂ ਖੜੇ ਹੋ ਗਏ ਤੇ ਦੋਹਾਂ ਨੇ ਮੈਨੂੰ ਸਲਾਮ ਕੀਤੀ।

ਸਭ ਤੋਂ ਪਹਿਲਾਂ ਮੈਂ ਆਪਣੇਆਪਣੇ ਸਟੈਨੋਂਂ ਨੂੰ ਕਿਹਾ "ਸ਼ਾਹ ਦੀ ਰੀਪੋਰਟ ਤੇ ਹੈਡ ਕਲਰਕ ਦੇ ਐਕਸਪਲੇਨੇਸ਼ਨ ਵਾਲੇ

੭੮