ਪੰਨਾ:ਪਾਪ ਪੁੰਨ ਤੋਂ ਪਰੇ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਵਿਸ਼ਕੰਨਿਆਂ

ਭਗਵਾਨ ਬੁਧ ਦੀ ਮੂਰਤੀ ਸਦਾ ਵਾਂਗ ਅਹਿਲ ਰਹੀ। ਅਡੋਲ ਅਤੇ ਅਬੋਲ। ਪਰ ਨੌਜਵਾਨ ਪੁਜਾਰੀ ਸੋਚਦਾ ਰਿਹਾ ਇਨ੍ਹਾਂ ਅਖੀਆਂ ਵਿਚਲੀ ਖਮੋਸ਼ੀ ਉਸ ਸਕੂਨ ਦੀ ਸਾਖੀ ਹੈ ਜਿਹੜਾ ਭਗਵਾਨ ਬੁਧ ਨੇ ਪੂਰਣਤਾ ਤੀਕ ਅੱਪੜ ਕੇ ਹਾਸਲ ਕੀਤਾ। ਇਨ੍ਹਾਂ ਬੁਲ੍ਹਾਂ ਦੀ ਚੁਪ ਆਪ ਇਕ ਅਫ਼ਸਾਨਾ ਹੈ-ਪੂਰਣ ਆਨੰਦ ਦੀ ਕਹਾਣੀ ਜਿਸ ਨੂੰ ਕੇਵਲ ਕੋਈ ਤਿਆਗਮਈ ਮੂਰਤੀ ਹੀ ਮਾਣ ਸਕਦੀ ਹੈ। ਤੇ ਪੁਜਾਰੀ ਜੋ ਆਪ ਵੀ ਆਪਣੇ ਗੁਰੂ ਦੇਵ ਦੇ ਰਸਤੇ ਚਲ ਰਿਹਾ ਸੀ, ਤੇ ਆਪਣੇ ਜੀਵਨ ਨੂੰ ਉਸੇ ਢਾਂਚੇ ਵਿਚ ਢਾਲ ਰਿਹਾ ਸੀ, ਖੁਸ਼ ਹੋ ਉਠਿਆ।ਉਸ ਦੀਆਂ ਆਪਣੀਆਂ ਅੱਖੀਆਂ

੮੩