ਪੰਨਾ:ਪਾਰਸ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਮੀਨ ਵਾਂਗੂ ਅਡ ਸੜ ਰਿਹਾ ਸੀ, ਉਹ ਆਪਣੇ ਥੋੜੇ ਜਹੇ ਥਾਂ ਵਿਚ ਅੱਖਾਂ ਮੀਟ ਕੇ ਚੁੱਪ ਚਾ੫ ਪੈ ਰਹੀ, ਪਰ ਉਹਨਾਂ ਮੀਟੀਆਂ ਹੋਈਆਂ ਅੱਖਾਂ ਵਿਚ ਗਰਮ ਗਰਮ ਅੱਥਰੂ ਵਹਾਕੇ ਸਿਰਹਾਣਾ ਭਿੱਜ ਗਿਆ ਪਰ ਬਚਿਆਂ ਦੇ ਖਾਣ ਪੀਣ ਸਬੰਧੀ ਉਸ ਨੂੰ ਹਰ ਤਰਾਂ ਵਹਿਮ ਜਿਹਾ ਹੀ ਰਹਿੰਦਾ ਹੁੰਦਾ ਸੀ । ਇਸ ਸਬੰਧ ਵਿਚ ਉਹ ਕਿਸੇ ਤੇ ਵੀ ਭਰੋਸਾ ਨਹੀਂ ਸੀ ਕਰਦੀ ਹੁੰਦੀ, ਉਹਦਾ ਇਹ ਰੋਜ਼ ਦਾ ਪੱਕ ਹੋਇਆ ਸੁਭਾ ਸੀ ਕਿ ਉਹਦੇ ਸਾਹਮਣੇ ਹੀ ਬੱਚੇ ਪੂਰੀ ਰੋਟੀ ਖਾ ਸਕਦੇ ਹਨ। ਨਹੀਂ ਤਾਂ ਉਹ ਕਈ ਬਹਾਨੇ ਘੜ ਘੜ ਕੇ ਰੋਟੀ ਖਾਣਗੇ। ਸੋ ਇਸ ਕਰਕੇ ਓਹਦੇ ਖਿਆਲ ਵਿਚ ਹੋਰ ਕੋਈ ਇਹ ਕੰਮ ਨਹੀਂ ਸੀ ਕਰ ਸਕਦਾ । ਜੇ ਕਿਸੇ ਬੱਚੇ ਨੇ ਉਸ ਦੇ ਅਗੋਂ ਪਿਛੋਂ ਰੋਟੀ ਖਾ ਲਈ ਹੁੰਦੀ ਸੀ ਤਾਂ ਉਹ ਝਗੜਾ ਕਰਕੇ ਉਸ ਦਾ ਢਿੱਡ ਟੋਹਕੇ ਇਹ ਸਾਬਤ ਕਰਨ ਦੀ ਕੋਸ਼ਸ਼ ਕਰਿਆ ਕਰਦੀ ਸੀ ਕਿ ਇਸਨੇ ਪੂਰੀ ਰੋਟੀ ਨਹੀਂ ਖਾਧੀ। ਇਸਦੀ ਸਜ਼ਾ ਇਹ ਹੁੰਦੀ ਸੀ ਕਿ ਉਸ ਵਿਚਾਰੇ ਨੂੰ ਉਸਦੇ ਸਾਮ੍ਹਣੇ ਖੜਿਆਂ ਖਲੋਤਿਆਂ ਇਕ ਦੁੱਧ ਦਾ ਕਟੋਰਾ ਪੀਣਾ ਪੈਂਦਾ ਸੀ । ਸ਼ੈਲਜਾ ਕਈ ਵਾਰੀ ਇਸ ਗੱਲ ਤੋਂ ਲੜ ਪੈਂਦੀ ਸੀ ਤੇ ਜਿਆਦਾ ਖੁਆਉਣ ਦੇ ਨੁਕਸਾਨ ਦੱਸਣ ਲੱਗ ਜਾਂਦੀ ਸੀ, ੫ਰ ਸਿਧੇਸ਼ਵਰੀ ਨੂੰ ਨਾਰਾਜ਼ ਕਰ ਲੈਣ ਤੋਂ ਬਿਨਾਂ ਇਸ ਦਾ ਕੋਈ ਲਾਭ ਨਹੀਂ ਸੀ ਹੁੰਦਾ । ਸਿਧੇਸ਼ਵਰੀ ਜਦੋਂ ਕਿਸੇ ਬੱਚੇ ਵੇਲ ਵੇਖਦੀ ਤਾਂ ਇਹ ਸਮਝਦੀ ਕਿ ਬੱਚਾ ਮਾੜਾ ਹੁੰਦਾ ਜਾ ਰਿਹਾ ਹੈ, ਇਹਨਾਂ ਸਾਰੀਆਂ ਗਲਾਂ ਵਿਚ ਓਹ ਬਹੁਤ ਹੀ ਘਬਰਾ ਜਾਂਦੀ ਤੇ ਉਸਦੇ