ਪੰਨਾ:ਪਾਰਸ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੬ )

ਦੂਸਰੇ ਦਿਨ ਸਵੇਰੇ ਘਰ ਦੇ ਕਿਸੇ ਖਰਚ ਸਬੰਧੀ ਘਰ ਦੇ ਮੁਨੀਮ 'ਗਨੇਸ਼ ਚੱਕਰਵਰਤੀ' ਨਾਲ ਬਹਿਸ ਕਰ ਰਹੀ ਸੀ। ਉਹ ਵਿਚਾਰਾ ਕਈ ਤਰ੍ਹਾਂ ਨਾਲ ਸਮਝਾਉਣ ਦੀ ਕੋਸ਼ਸ਼ ਕਰ ਰਿਹਾ ਸੀ ਕਿ ਪੂਰੇ ਪੰਜਾਹ ਰੁਪੈ ਖਰਚ ਹੋ ਗਏ ਹਨ। ੫ਰ ਕਿਉਂਕਿ ਹੁਣ ਸਿਧੇਸ਼ਵਰੀ ਨਵੀਂ ਸਿਖਲਾਈ ਲੈ ਕੇ ਘਰ ਦੇ ਖਰਚ ਦਾ ਹਿਸਾਬ ਰੱਖ ਰਹੀ ਹੈ ਇਸ ਕਰਕੇ ਇਸਨੂੰ ਸ਼ੱਕ ਹੈ ਕਿ ਰੁਪੈ ਖਾ ਲਏ ਹਨ। ਉਹ ਖਿਆਲ਼ ਕਰਦੀ ਹੈ ਕਿ ਅਸਾਂ ਲੋਕਾਂ ਨੂੰ ਬੇਵਕੂਫ ਸਮਝਕੇ ਇਹ ਨੌਕਰ ਲੋਕ ਆਪਣਾ ਦਾਅ ਲਾ ਜਾਂਦੇ ਹਨ, ਇਹ ਝਗੜਾ ਕਰ ਰਹੀ ਹੈ।

'ਪੰਜਾਹ ਰੁਪੈ ਤਾਂ ਪੰਡ ਰੁਪਇਆਂ ਦੀ ਹੁੰਦੀ ਹੈ। ਗਨੇਸ਼ ਮੈ ਪੜ੍ਹੀ ਲਿਖੀ ਨਹੀਂ ਇਸੇ ਕਰਕੇ ਮੈਨੂੰ ਸਮਝਾ ਦਿਉਗੇ ਕਿ ਪੰਜਾਹ ਰੁਪੈ ਕਿਦਾਂ ਖਰਚ ਹੋ ਗਏ? ਕੀ ਬਾਕੀ ਕੁਝ ਵੀ ਨ ਬਚਿਆ? ਮੈਂ ਕੋਈ ਬੇਵਕੂਫ ਹਾਂ? ਬਾਰਾਂ ਗੰਢੇ (ਗੰਢਾ ਚਾਰ ਰੁਪੈ ਦਾ ਹੁੰਦਾ ਹੈ) ਤੇ ਦੋ ਰੁਪੈ ਖਰਚ ਹੋਕੇ ਪੰਜਾਹ ਰੁਪੈ ਕਿੱਦਾਂ ਹੋ ਗਏ?'

ਗਣੇਸ਼ ਨੇ ਵਿਆਕੁਲ ਹੋ ਕੇ ਅਖਿਆ, 'ਮਾਂ ਜੀ ਨੀਲਾ ਨੂੰ ਸੱਦ ਕੇ ਪੁਛ ਲੌ...... ..'

ਨੀਲਾ ਨੂੰ ਸਦਕੇ ਹਿਸਾਬ ਸਮਝਾਂ, ਉਹ ਕੋਈ ਮੇਰੇ ਨਾਲੋਂ ਬਹੁਤਾ ਪੜ੍ਹੀ ਹੋਈ ਹੈ? ਗਣੇਸ਼ ਇਹ ਗਲ ਠੀਕ ਨਹੀਂ ਹੈ। ਸ਼ੈਲ ਘਰ ਨਹੀਂ ਇਸੇ ਕਰਕੇ ਜਿਦਾਂ ਤੁਹਾਡਾ ਜੀ ਕਰੇ, ਹਿਸਾਬ ਦੇਉ ਏਦਾਂ ਨਹੀਂ ਹੋ ਸਕਣਾ। ਮੈਂ ਆਖ ਤਾਂ ਰਹੀ ਹਾਂ ਕਿ ਨ ਉਹ ਜਾਂਦੀ ਤੇ ਨ ਮੈਨੂੰ ਇਹ ਪੁਆੜਾ