ਪੰਨਾ:ਪਾਰਸ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਰਾਵਾਂ ਦੇ ਮੁਕਦਮੇ ?'

ਨੈਨਤਾਰਾ ਨੇ ਆਖਿਆ, ਜੋ ਕਿ ਮੰਜੇ ਤੇ ਬੈਠੀ ਛੋਟੀ ਨੂੰ ਸੁਲਾ ਰਹੀ ਸੀ, 'ਚੰਦ ਸੂਰਜ ਤਾਂ ਨਿਕਲਦੇ ਹਨ ਬੀਬੀ ਜੀ ! ਜਦੋਂ ਤੂੰ ਇਕ ਛੋਟੇ ਦਿਉਰ ਨੂੰ ਹਜ਼ਾਰ ਹਜ਼ਾਰ ਰੁਪਿਆ ਰੋਜ਼ਗਾਰ ਵਾਸਤੇ ਦੇਂਦੀ ਹੁੰਦੀ ਸਾਏਂ ਓਦੋਂ ਇਹ ਰੁਪੈ ਨਹੀਂ ਸਨ ਉੱਜੜਦੇ ਹੁਣ ਉਜੜ ਰਹੇ ਹਨ, ਓਦੋਂ ਚੰਦ ਸੂਰਜ ਕਿਧਰੇ ਨਹੀਂ ਸਨ ਚਲੇ ਗਏ ਹੁਣ ਚਲੇ ਗਏ ਹਨ ?'

ਸਿਧੇਸ਼ਵਰੀ ਨੇ ਕੁਛ ਚਿਰ ਚੁ੫ ਰਹਿਕੇ ਪੁਛਿਆ, 'ਮੁਕਦਮਾ ਕਿਉਂ ਕਰਦੇ ਹੋ ?'

ਹਰੀਸ਼ ਨ ਆਖਿਆ, 'ਇਸ ਵਾਸਤੇ ਕਿ ਬਿਨਾਂ ਮੁਕਦਮਾ ਕੀਤੇ ਦੇ ਹੋਰ ਕੋਈ ਚਾਰਾ ਨਹੀਂ ਸੀ ਦਿਸਦਾ ਆਪਣੇ ਪਿੰਡ ਦੀ ਜਾਇਦਾਦ ਹੀ ਤਾਂ ਅਸਲੀ ਜਾਇਦਾਦ ਹੈ। ਜਦ ਵੇਖਿਆ ਕਿ ਸਾਡੇ ਪਿਛੋਂ ਸਾਡੇ ਬੱਚੇ ਇਕ ਮਰਲਾ ਜ਼ਮੀਨ ਵੀ ਨਹੀਂ ਲੈ ਸਕਦੇ ਤੇ ਪਤਾ ਨਹੀਂ ਕਿ ਉਹਨਾਂ ਨੂੰ ਘਰ ਵੀ ਵੜਨਾ ਮਿਲੇ ਜਾਂ ਨਾਂ ਤਾਂ ਹੋਰ ਕੀ ਕੀਤਾ ਜਾਂਦਾ ? ਭਾਬੀ ਇਉਂ ਸਮਝ ਲੈ ਕਿ ਦੇਸ਼ ਵਿਚ ਜੋ ਕੁਝ ਸੀ ਸਭ ਤੇ ਕਬਜਾ ਕਰਕੇ ਉਹ ਬੈਠ ਗਿਆ ਹੈ ? ਮੁਆਮਲਾ ਆਦ ਆਪ ਵਸੂਲ ਕਰ ਰਿਹਾ ਹੈ। ਇਕ ਪੈਸਾ ਵੀ ਨਹੀਂ ਦੇਂਦਾ । ਜਮੀਨ ਜਾਇਦਾਦ ਜੋ ਕੁਝ ਹੈ ਉਹ ਭਰਾ ਨੇ ਹੀ ਤਾਂ ਬਣਾਈ ਹੈ । ਫੇਰ ਵੀ ਉਨਾਂ ਦੀ ਚਿੱਠੀ ਦਾ ਜਵਾਬ ਤਕ ਤਾਂ ਉਸਨੇ ਨਹੀਂ ਦਿੱਤਾ ਐਹੋ ਜਿਹਾ ਅਕ੍ਰਿਤਘਣ ਰਮੇਸ਼ ਹੈ ? ਮੈਂ ਵੀ ਸੌਂਹ ਖਾਧੀ ਹੋਈ ਹੈ ਕਿ ਜਦ ਤਕ ਇਸਨੂੰ ਮਕਾਨ ਵਿਚੋਂ ਨਹੀਂ ਕਢ ਲੈਂਦਾ ਚੈਨ ਨਹੀਂ ਕਰ ਸਕਦਾ ।'