ਪੰਨਾ:ਪਾਰਸ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਧੇਸ਼ਵਰੀ ਥੋੜਾ ਚਿਰ ਚੁ੫ ਰਹਿਕੇ ਫੇਰ ਕਹਿਣ ਲੱਗੀ, 'ਉਹ ਵੀ ਬਾਲ ਬੱਚੜਦਾਰ ਹੋਇਆ ਕਬੀਲਾ ਲੈਕੇ ਕਿਥੇ ਚਲਿਆ ਜਾਵੇ ?'

ਹਰੀਸ਼ ਨੇ ਅਖਿਆ, 'ਸਾਨੂੰ ਇਹਦੇ ਨਾਲ ਕੀ ਭਾਬੀ ?'

ਸਿਧੇਸ਼ਵਰੀ ਨੇ ਆਖਿਆ, 'ਤੇਰੇ ਭਰਾ ਨੇ ਕੀ ਆਖਿਆ ਹੈ ?'

ਹਰੀਸ਼ ਕਹਿਣ ਲੱਗਾ ਜੇ ਭਰਾ ਕਿਤੇ ਏਦਾਂ ਦਾ ਹੁੰਦਾ ਤਾਂ ਫਿਕਰ ਕਿਸ ਗੱਲ ਦਾ ਸੀ । ਜਦ ਅਖਾਂ ਪਾੜਕੇ ਵਿਖਾ ਦਿੰਦਾ ਤਾਂ ਰਮੇਸ਼ ਉਹਨਾਂ ਦੇ ਘਰੋਂ ਪਲ ਪੋਸਕੇ ਉਹਨਾਂ ਦੇ ਰੁਪੈ ਨਾਲ ਉਹਨਾਂ ਦਾ ਬੇੜਾ ਗਰਕ ਕਰ ਰਿਹਾ ਹੈ ਤਾਂ ਕਿਤੇ ਆਪਣੀ ਰਾਇ ਦੱਸੀ ਨੇ ? ਮੈਂ ਫੌਜਦਾਰੀ ਵਿਚ ਰਮੇਸ਼ ਭਰਾ ਨੂੰ ਫਸਾ ਦੇਣ ਲੱਗਾ ਸਾਂ, ਬੜੀ ਮੁਸ਼ਕਲ ਨਾਲ ਬਚਾ ਹੋਇਆ ਹੈ।

ਨੈਨਤਾਰਾ ਨੇ ਪੋਲਾ ਜਿਹਾ ਮੂੰਹ ਬਣਾਕੇ ਆਖਿਆ, 'ਮੰਨ ਲਓ ਕਿ ਛੋਟੇ ਲਾਲਾ ਜੀ ਹੀ ਕਸੂਰਵਾਰ ਹਨ, ਪਰ ਮੈਂ ਤਾਂ ਹੈਰਾਨ ਹਾਂ ਕਿ ਛੋਟੀ ਨੋਂਹ ਨੇ ਮੁਕਦਮਾ ਲੜਨ ਦੀ ਸਲਾਹ ਕਿੱਦਾਂ ਦੇ ਦਿੱਤੀ ? ਅਸੀਂ ਸਾਰੇ ਲੋਕੀਂ ਭੈੜੇ ਹੋ ਸਕਦੇ ਸੀ ਪਰ ਉਹ ਤਾਂ ਆਪਣੇ ਵਡੇ ਜੇਠ ਨੂੰ ਜਾਣਦੀ ਹੈ ? ਉਹਨਾਂ ਨੂੰ ਜੇਹਲ ਭਿਜਵਾਕੇ ਉਹਨੂੰ ਕੀ ਸੁਖ ਮਿਲ ਜਾਂਦਾ ?'

ਸਿਧੇਸ਼ਵਰੀ ਇਕੋਵਾਰੀ ਹੀ ਤੜ੫ ਉਠੀ, ਫੇਰ ਕੋਈ ਗੱਲ ਕਰਨ ਤੋਂ ਬਿਨਾਂ ਹੀ ਉੱਠਕੇ ਬਾਹਰ ਚਲੀ ਗਈ ।

ਉਥੋਂ ਤੁਰਕੇ ਉਹ ਪਤੀ ਦੇ ਕਮਰੇ ਵਿਚ ਆਈ, ਗਰੀਸ਼ ਬਾਕਾਇਦਾ ਕੰਮ ਲੱਗਾ ਹੋਇਆ ਸੀ, ਸਿਰ ਚੁਕਕੇ ਘਰ ਵਾਲੀ ਦੇ ਮੂੰਹ ਵਲ ਤੱਕਦਿਆਂ ਹੀ ਉਸਦੀ