ਪੰਨਾ:ਪਾਰਸ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਕਦਾ, ਉਹਦੇ ਬਣਾਏ ਬਗੈਰ ਗੁਜਾਰਾ ਹੀ ਨਹੀਂ, ਸਿਰਫ ਇਹ ਗਲ ਨਹੀਂ, ਘਰ ਵਿਚ ਤੰਗੀ ਹੈ। ਸਰਦੀਆਂ ਲਈ ਕਪੜੇ ਬਣਵਾਣੇ ਹਨ । ਚੌਲ ਤੇ ਆਲੂ ਖ਼ਰੀਦਣੇ ਹਨ! ਇਸੇ ਤਰ੍ਹਾਂ ਦੀਆਂ ਕਈ ਹੋਰ ਲੋੜਾਂ ਵਿਖਾਕੇ ਹੋਰ ਵੀ ਤਿੰਨ ਸੌ ਰੁਪਇਆ ਮੰਗ ਲਿਆ।'

ਹਰੀਸ਼ ਨੇ ਆਪਣੇ ਨ ਸਹਾਰੇ ਜਾਣ ਵਾਲੇ ਗੁੱਸੇ ਨੂੰ ਦਬਾਉਂਦਿਆਂ ਹੋਇਆਂ ਆਖਿਆ, 'ਬੇਸ਼ਰਮ ਕਿਸੇ ਥਾਂ ਦਾ' ਫੇਰ ਇਹਦੇ ਪਿਛੇ ?'

ਗਰੀਸ਼ ਨੇ ਆਖਿਆ, 'ਠੀਕ ਆਖਿਆ ਏ ਤੂੰ । ਬਿਲਕੁਲ ਏਸੇ ਤਰ੍ਹਾਂ ਹੀ ਹੈ।ਭੈੜੇ ਨੂੰ ਸ਼ਰਮ ਹਿਆ ਤਾਂ ਇੱਕ ਵਾਰ ਵੀ ਨਹੀਂ ਆਉਂਦੀ-ਜ਼ਰਾ ਵੀ ਨਹੀਂ। ਸਭ ਰਲਾਕੇ ਅਠ ਸੌ ਰੁਪੈ ਲੈ ਲਏ ਤਦ ਕਿਤੇ ਗਲੋਂ ਲੱਥਾ ।'

'ਲੈ ਗਿਆ ? ਤੁਸਾਂ ਦੇ ਦਿੱਤੇ ?'

ਗਰੀਸ਼ ਨੇ ਆਖਿਆ, 'ਉਹ ਬਿਨਾਂ ਲਿਆਂ ਕਦੋਂ ਖਹਿੜਾ ਛਡਣ ਵਾਲਾ ਸੀ ਲੈਕੇ ਹੀ ਹਟਿਆ।'

ਹਰੀਸ਼ ਦਾ ਸਾਰਾ ਚਿਹਰਾ ਪਹਿਲਾਂ ਤਾਂ ਕ੍ਰੋਧ ਨਾਲ ਲਾਲ ਹੋ ਗਿਆ ਫੇਰ ਦੂਜੇ ਪਲ ਹੀ ਕਾਲਾ ਸ਼ਾਹ ਹੋ ਗਿਆ । ਉਹ ਕੁਝ ਚਿਰ ਬੁੱਤ ਜਿਹਾ ਬਣਕੇ ਬੈਠਾ ਰਿਹਾ ਤੇ ਫੇਰ ਆਖਣ ਲੱਗਾ, 'ਭਰਾਵਾ ਫੇਰ ਮੁਕੱਦਮਾ ਕਰਨ ਦੀ ਕੀ ਲੋੜ ਹੈ।'

ਗਰੀਸ਼ ਨੇ ਆਖਿਆ, 'ਕੁਝ ਨਹੀਂ । ਆਪਣੇ ਟੱਬਰ ਦਾ ਖਰਚ ਪੂਰਾ ਕਰ ਸਕਣ ਦੀ ਵੀ ਤਾਂ ਉਸ ਵਿਚ ਤਾਕਤ ਨਹੀਂ । ਭੈੜਾ ਐਡਾ ਕਰਮਾ ਦਾ ਬਲੀ ਹੈ । ਸਾਰਾ ਦਿਨ ਤਾਸ਼ ਚੌਪੜ ਖੇਡਣੀ ਤੇ ਫੇਰ ਪੈ ਕੇ ਸੌਂ ਰਹਿਣਾ।