ਪੰਨਾ:ਪਾਰਸ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਉਸਦਾ ਦਿਹਾੜੀ ਦਾ ਕੰਮ ਹੈ। ਜਿਦਾਂ ਲੋਕੀਂ ਸ਼ਿਵਾਂ ਦੀ ਮੂਰਤੀ ਨੂੰ ਮੰਦਰ ਵਿੱਚ ਬਠਾਕੇ ਉਸਦੀ ਪੂਜਾ ਕਰਦੇ ਹਨ, ਸਾਡੇ ਲੋਕਾਂ ਦਾ ਵੀ ਇਹੋ ਹਾਲ ਹੈ ।' ਫੇਰ ਆਪਣੇ ਆਪ ਹੀ ਜਵਾਰ ਦੇ ਫੁੱਲਿਆਂ ਵਾਂਗੂ ਖਿੜ ਖਿੜ ਕੇ ਉਨ੍ਹਾਂ ਸਾਰਾ ਘਰ ਭਰ ਦਿੱਤਾ।

ਹਰੀਸ਼ ਪਾਸੋਂ ਹੋਰ ਨ ਸਹਾਰਿਆ ਗਿਆ ਉਹ ਉਠਕੇ ਚਲਿਆ ਗਿਆ। ਜਾਂਦਾ ਹੋਇਆ ਦੰਦੀਆਂ ਪੀਹ ਪੀਹ ਕੇ ਕਹਿੰਦਾ ਗਿਆ, 'ਚੰਗਾ ਮੈਂ ਇਕੱਲਾ ਹੀ ਉਸ ਨਾਲ ਸਿੱਝ ਲਵਾਂਗਾ ।'

+ + +

ਮਾਘ ਮਹੀਨੇ ਦੀ ਸੁਦੀ ਸਤਵੀਂ ਨੂੰ ਮੁਕਦਮੇ ਦੀ ਤਰੀਕ ਸੀ । ਉਸ ਤੋਂ ਦੋ ਦਿਨ ਪਹਿਲਾਂ ਭਾਈਚਾਰੇ ਦੀ ਇੱਕ ਲੜਕੀ ਦੇ ਵਿਆਹ ਤੇ ਲੜਕੀ ਦੇ ਪਿਉ ਨੇ ਗਰੀਸ਼ ਬਾਬੂ ਨੂੰ ਆ ਫੜਿਆ, ਕਹਿਣ ਲੱਗਾ, 'ਤੁਸੀਂ ਜਰੂਰ ਦੇਸ ਜਾਕੇ ਮੇਰੀ ਲੜਕੀ ਦੇ ਵਿਆਹ ਵਿਚ ਖੜੇ ਹੋਵੋ । ਮੇਰੀ ਇਹ ਬੜੀ ਭਾਰੀ ਇੱਛਾ ਹੈ ਭਾਵੇਂ ਤੁਸੀਂ ਇੱਕ ਦਿਨ ਵਾਸਤੇ ਹੀ ਜਾਓ।'

ਨਾਂਹ ਤਾਂ ਗਰੀਸ਼ ਕਹਿ ਹੀ ਨਹੀਂ ਸਕਦਾ ਸੀ। ਉਸੇ ਵੇਲ ਹੀ ਮੰਨ ਕੇ ਕਹਿਣ ਲੱਗਾ; 'ਚੰਗਾ ਭਾਈ ਸਾਹਿਬ ਜਰੂਰ ਚੱਲਾਂਗਾ।'

ਲੜਕੀ ਦਾ ਪਿਉ ਬੇ ਫਿਕਰ ਹੋਕੇ ਚਲਿਆ ਗਿਆ ਪਰ ਇਸ 'ਜਰੂਰੀ' ਸ਼ਬਦ ਦੇ ਅਰਥ ਮੌਕੇ ਉਤੇ ਕੀ ਹੋਣਗੇ, ਇਸ ਗੱਲ ਨੂੰ ਸਭ ਤੋਂ ਵਧ ਸਿਧੇਸ਼ਵਰੀ ਹੀ ਸਮਝਦੀ ਸੀ । ਸੋ ਇਕਰਾਰ ਨੂੰ ਗਰੀਸ਼ ਭਾਵੇਂ ਭੁੱਲ ਗਿਆ ਹੋਵੇ, ਉਹ