ਪੰਨਾ:ਪਾਰਸ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੈਨਤਾਰਾ ਨੇ ਚਿਹਰੇ ਨੂੰ ਗੰਭੀਰ ਬਣਾਕੇ ਆਖਿਆ, ਕੀ ਪਤਾ ਹੈ ਬੀਬੀ ਜੀ, ਕੁਝ ਕਿਹਾ ਥੋੜਾ ਜਾ ਸਕਦਾ ਹੈ ?'

ਸਿਧੇਸ਼ਵਰੀ ਦੀਆਂ ਅੱਖਾਂ ਵਿਚੋਂ ਹੁਣ ਵੀ ਅਥਰੂ ਵਗ ਰਹੇ ਸਨ । ਉਨ੍ਹਾਂ ਨੂੰ ਪੱਲੇ ਨਾਲ ਪੂੰਝਕੇ ਉਹ ਜ਼ਰਾ ਚੁੱਪ ਰਹਿਕੇ ਬੋਲੀ, 'ਇਹ ਤੂੰ ਕਰ ਸਕਦੀ ਏਂ, ਸ਼ੈਲਜਾ ਦਾ ਜੇ ਸਿਰ ਵੱਢ ਕੇ ਵੀ ਸੁੱਟ ਦਿੱਤਾ ਜਾਏ ਤਾਂ ਉਹ ਏਦਾਂ ਨਹੀਂ ਕਰ ਸਕਦੀ ।' ਇਹ ਆਖਕੇ ਉਹ ਛੇਤੀ ਨਾਲ ਚਲੀ ਗਈ । ……………………

ਇਕ ਦਿਨ ਪਹਿਲਾਂ ਹੀ ਮੁਕੱਦਮੇ ਦੀ ਪੈਰਵੀ ਕਰਨ ਲਈ ਰਮੇਸ਼ ਤਿਆਰੀ ਕਰ ਰਿਹਾ ਸੀ ਸ਼ੈਲ ਉਥੇ ਨਹੀਂ ਸੀ । ਉਹ ਠਾਕਰ ਦੁਆਰੇ ਵਿੱਚ, ਸਰੀਰ ਦਾ ਅਖੀਰਲਾ ਗਹਿਣਾ ਮੂਰਤੀ ਅਗੇ ਰੱਖੀ, ਗੋਡੇ ਮੂਧੇ ਮਾਰੀ ਆਖ ਰਹੀ ਸੀ, 'ਭਗਵਾਨ ਹੁਣ ਤਾਂ ਕੁਝ ਬਚਿਆ ਨਹੀਂ । ਹੁਣ ਤਾਂ ਜਿੱਦਾਂ ਵੀ ਹੋ ਸਕੇ ਮੈਨੂੰ 'ਨਿਸ਼ਕ੍ਰਿਤਿ' ਦਿਹ । ਮੇਰੇ ਬਚੇ ਬਿਨਾਂ ਰੋਟੀ ਤੋਂ ਭੁੱਖੇ ਮਰ ਰਹੇ ਹਨ । ਮੇਰੇ ਪਤੀ ਦੇਵ ਚਿੰਤਾ ਦੇ ਮਾਰੇ ਰੁਲ ਗਏ ਹਨ । ਸੁੱਕ ਕੇ ਹੱਡੀਆਂ ਹੀ ਹੱਡੀਆਂ ਨਿਕਲ ਆਈਆਂ ਹਨ ।' …………………

'ਓ ਕਨ੍ਹਿਆਈ, ਓ ਪਟਲ ।'

ਸ਼ੈਲਜਾ ਤ੍ਰਹਬਕ ਪਈ ! ਇਹ ਉਹਦੇ ਜੇਠ ਦੀ ਅਵਾਜ਼ ਸੀ। ਬਾਰੀ ਥਾਣੀ ਵੇਖਿਆ, 'ਉਹੋ ਤਾਂ ਹਨ ? ਚਿੱਟੇ ਵਾਲ, ਚਿੱਟੀਆਂ ਤੇ ਕਾਲੀਆਂ ਮੁੱਛਾਂ, ਉਹੋ ਹੀ ਸ਼ਾਂਤ ਸੁਭਾ ਠੰਡੀ ਮੂਰਤੀ ਜਿਹੋ ਜਹੀ ਪਹਿਲਾਂ ਵੇਖਦੀ ਹੁੰਦੀ ਸੀ ਉਹੋ ਜਹੀ ਹੁਣ ਹੈ। ਕਿਸੇ ਅੰਗ ਵਿੱਚ ਜਾਂ ਚਿਹਰੇ ਦੇ ਭਾਵਾਂ ਵਿੱਚ ਕੋਈ ਫਰਕ ਨਹੀਂ ਪਿਆ । ਕਨ੍ਹਿਆਈ ਪੜ੍ਹਨਾ ਛਡਕੇ ਆ ਗਿਆ ਤੇ ਪੈਰੀਂ