ਪੰਨਾ:ਪਾਰਸ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੱਥ ਲਾਇਆ । ਪਟਲ ਖੇਲ ਛੱਡਕੇ ਭੱਜਾ ਆਇਆ ਤੇ ਇਸਨੂੰ ਉਨ੍ਹਾਂ ਕੁੱਛੜ ਚੁਕ ਲਿਆ ।

ਰਮੇਸ਼ ਨੇ ਵੀ ਅੰਦਰੋਂ ਨਿਕਲ ਕੇ 'ਨਮਸਤੇ' ਆਖੀ ਤੇ ਚਰਨਾਂ ਦੀ ਧੂੜ ਲਈ ।

ਗਰੀਸ਼ ਨੇ ਆਖਿਆ, 'ਹੁਣ ਐਨੀ ਛੇਤੀ ਕਿਥੇ ਜਾ ਰਹੇ ਹੋ ?'

ਰਮੇਸ਼ ਨੇ ਸਾਫ ਸਾਫ ਆਖਿਆ,'ਜ਼ਿਲੇ ਕਚਹਿਰੀ।'

ਗਰੀਸ਼ ਪਲ ਵਿਚ ਹੀ ਬਰੂਦ ਵਾਂਗੂੰ ਭੜਕ ਉਠੇ, 'ਭੈੜਾ ਨਾਲਾਇਕ ਕਿਸੇ ਥਾਂ ਦਾ, ਮੇਰਾ ਹੀ ਖਾਵੇਂਗਾ ਤੇ ਮੇਰੇ ਨਾਲ ਹੀ ਮੁਕਦਮਾ ਲੜੇਂਗਾ? ਤੈਨੂੰ ਮੈਂ ਇਕ ਦਮੜੀ ਦੀ ਜ਼ਮੀਨ ਤੇ ਜਾਇਦਾਦ ਵੀ ਨਹੀਂ ਦੇਣੀ । ਮੇਰੇ ਘਰੋਂ ਹੁਣੇ ਨਿਕਲ ਜਾਹ ਇਕ ਮਿੰਟ ਵੀ ਨਾ ਲਾ, ਇਨ੍ਹਾਂ ਕਪੜਿਆਂ ਨਾਲ ਹੀ ਦਫਾ ਹੋ ਜਾਹ ।'

ਰਮੇਸ਼ ਨੇ ਨਾ ਕੋਈ ਜਵਾਬ ਦਿਤਾ ਤੇ ਨਾ ਹੀ ਭਰਾ ਦੇ ਸਾਹਮਣੇ ਅੱਖ ਕੀਤੀ। ਜਿੱਦਾਂ ਖਲੋਤਾ ਸੀ ਉਸੇ ਤਰਾਂ ਹੀ ਬਾਹਰ ਨਿਕਲ ਗਿਆ । ਭਰਾ ਦੀ ਜਿੰਨੀ ਇੱਜ਼ਤ ਤੇ ਸਤਕਾਰ ਉਸਦੇ ਦਿਲ ਵਿਚ ਸੀ, ਉੱਨਾਂ ਹੀ ਭਰਾ ਨੂੰ ਉਹ ਪਛਾਣਦਾ ਵੀ ਸੀ। ਇਸ ਨਿਰਾਦਰ ਦੀ ਅਸਲੀਅਤ ਨੂੰ ਸਮਝਕੇ ਉਹ ਉਸ ਵੇਲੇ ਚੁਪਚਾਪ ਬਾਹਰ ਚਲਿਆ ਗਿਆ ।

ਤਦ ਸ਼ੈਲਜਾ ਨੇ ਆਕੇ, ਗਲ ਵਿਚ ਪੱਲਾ ਪਾਕੇ ਦੂਰੋਂ ਹੀ ਨਮਸਕਾਰ ਕੀਤੀ ।

ਗਰੀਸ਼ ਨੇ ਅਸ਼ੀਰਵਾਦ ਦੇਕੇ ਆਖਿਆ 'ਆ ਧੀਏ ਰਾਜ਼ੀ ਏਂ ?' ਇਹਨਾਂ ਦੀ ਅਵਾਜ ਵਿਚ ਨਾ ਕੋਈ ਗਰਮੀ ਸੀ