ਪੰਨਾ:ਪਾਰਸ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨)

ਅੰਦਰੋਂ ਕੋਈ ਜਵਾਬ ਨ ਆਇਆ । ਨੌਕਰਿਆਣੀ ਨੇ ਉੱਥੋਂ ਹੀ ਆਖਿਆ, ਬਾਬੂ ਜੀ ਨੂੰ ਬੁਖਾਰ ਹੈ ਸੁਣਿਆਂ ਨਹੀਂ ?

ਗੁਰਚਰਨ ਬੁੱਤ ਜਿਹਾ ਬਣੀ ਦੋ ਚਾਰ ਮਿੰਟ ਉਥੇ ਹੀ ਖੜੇ ਰਹੇ । ਫੇਰ ਉਥੋਂ ਬਿਨਾ ਕਿਸੇ ਨੂੰ ਕੁਝ ਦਸੇ ਸੁਣੇ ਦੋ ਸਿੱਧੇ ਰੇਲਵੇ ਸਟੇਸ਼ਨ ਤੇ ਚਲੇ ਗਏ ।

ਉੱਥੇ ਵਿਆਹ ਦੀ ਧੂਮ ਧਾਮ ਵਿਚ ਤਾਂ ਕਿਸੇ ਨੇ ਕੁਝ ਨ ਕਿਹਾ ਸੁਣਿਆਂ, ਪਰ ਵਿਆਹ ਮੁੱਕਣ ਪਿਛੋਂ ਉਹਨਾਂ ਦੇ ਪੁਰਾਣੇ ਮਿਤ੍ਰ ਹੈਡਮਾਸਟਰ ਨੇ ਪੁਛਿਆ।

ਕੀ ਗਲ ਹੈ ਗੁਰਚਰਨ ਸਣਿਆਂ ਹੈ ਤੁਹਾਡੇ ਛੋਟੇ ਭਰਾ ਹਰਿਚਰਨ ਤੁਹਾਡੇ ਬਹੁਤ ਪਿਛੇ ਪੈਗਏ ਹਨ ।

ਗੁਰਚਰਨ ਨੇ ਬੇਧਿਆਨੇ ਹੀ ਕਿਹਾ, ਕੌਣ ਹਰਿਚਰਨ ? ਨਹੀਂ।

'ਨਹੀਂ ਕੀ, ਹਰਿਚਰਨ ਦੀ ਸ਼ੈਤਾਨੀ ਦਾ ਹਾਲ ਤਾਂ ਸਾਰੇ ਜਾਣਦੇ ਹਨ।

ਗੁਰਚਰਨ ਨੂੰ ਸਾਰੀਆਂ ਪਿਛਲੀਆਂ ਚੇਤੇ ਆ ਗਈਆਂ । ਕਹਿਣ ਲੱਗਾ 'ਹਾਂ ਜ਼ਮੀਨ ਤੇ ਜਾਇਦਾਦ ਸਬੰਧੀ ਉਹ ਕੁਝ ਗੜ ਬੜੀ ਕਰ ਰਿਹਾ ਹੈ।

ਇਹਨਾਂ ਦੀਆਂ ਗੱਲਾਂ ਦੇ ਢੰਗ ਤੋਂ ਹੈਡਮਾਸਟਰ ਸਾਹਿਬ ਕੁਝ ਗੁੰਮ ਜਹੇ ਹੋ ਗਏ । ਦੋਵੇਂ ਛੋਟੇ ਹੁੰਦਿਆਂ ਦੇ ਲੰਗੋਟੀਏ ਮਿਤ੍ਰ ਸਨ, ਪਰ ਗੁਰਚਰਨ ਆਪਣੇ ਦੁੱਖ ਦੀ ਗਲ ਬਾਤ ਇਹਨਾਂ ਪਾਸੋਂ ਉਦਾਸੀ ਦੇ ਪਰਦੇ ਹੇਠ ਛਪਾਉਣਾ ਚਾਹੁੰਦਾ ਹੈ, ਇਹ ਵੇਖ ਕੇ ਉਹ ਫੇਰ ਕੁਝ ਨਾ ਬੋਲੇ |